Som Prakash Kant raised the issue of sugarcane payment in the assembly

February 23 2019

This content is currently available only in Punjabi language.

ਫਗਵਾੜਾ ਹਲਕੇ ਦੇ ਵਿਧਾਇਕ ਸੋਮ ਪ੍ਰਕਾਸ਼ ਕੈਂਥ ਵਲੋਂ ਕਿਸਾਨਾਂ ਨੂੰ ਪਿਛਲੇ ਸਾਲ ਗੰਨੇ ਦੀ ਅਦਾਇਗੀ ਨਾ ਹੋਣ ਦਾ ਮਤਾ ਵਿਧਾਨ ਸਭਾ ਚ ਉਠਾਇਆ | ਇਸ ਸਬੰਧੀ ਵਿਧਾਇਕ ਸੋਮ ਪ੍ਰਕਾਸ਼ ਕੈਂਥ ਨੇ ਦੱਸਿਆ ਕਿ ਫਗਵਾੜਾ ਹਲਕੇ ਦਾ ਤਕਰੀਬਨ 40 ਕਰੋੜ ਰੁਪਏ ਕਿਸਾਨਾਂ ਦੇ ਸ਼ੂਗਰ ਮਿੱਲਾਂ ਵੱਲ ਬਕਾਇਆ ਹਨ ਅਤੇ ਨਵੇਂ ਸੀਜ਼ਨ ਦੀ ਗੰਨੇ ਦੀ ਪੜਾਈ ਵੀ ਦੁਬਾਰਾ ਸ਼ੁਰੂ ਹੋ ਗਈ ਹੈ ਪਰ ਸਰਕਾਰ ਵਲੋਂ 62 ਕਰੋੜ ਰੁਪਏ ਜਿਸ ਚ ਫਗਵਾੜਾ ਸ਼ੂਗਰ ਮਿੱਲ ਏਰੀਏ ਦਾ 17 ਕਰੋੜ ਰੁਪਏ ਹੈ ਉਹ ਕਿਸਾਨ ਦੇ ਖਾਤੇ ਚ ਪਾਇਆ ਗਿਆ ਹੈ | ਸਰਕਾਰ ਨੇ ਸਾਰੀ ਅਦਾਇਗੀ ਇਕੱਠੀ ਖਾਤੇ ਚ ਪਾਉਣ ਦਾ ਵਾਅਦਾ ਕੀਤਾ ਹੋਇਆ ਹੈ ਇਸ ਤੋਂ ਬਿਨਾਂ ਨਵੇਂ ਸੀਜ਼ਨ ਚ 25 ਰੁਪਏ ਪ੍ਰਤੀ ਕੁਇੰਟਲ ਗੰਨੇ ਦੀ ਅਦਾਇਗੀ ਸਰਕਾਰ ਵਲੋਂ ਕਰਨ ਦਾ ਵੀ ਕਿਹਾ ਗਿਆ ਹੈ ਪਰ ਅਜੇ ਤੱਕ ਸਰਕਾਰ ਨੇ ਇਹ ਅਦਾਇਗੀ ਕਿਸਾਨਾਂ ਦੇ ਖਾਤੇ ਚ ਪਾਉਣੀ ਸ਼ੁਰੂ ਨਹੀਂ ਕੀਤੀ ਜਦੋਂ ਕਿ ਦੋ ਢਾਈ ਮਹੀਨੇ ਤੋਂ ਸ਼ੂਗਰ ਮਿੱਲਾਂ ਚੱਲ ਰਹੀਆਂ ਹਨ | ਵਿਧਾਇਕ ਸੋਮ ਪ੍ਰਕਾਸ਼ ਕੈਂਥ ਨੇ ਦੱਸਿਆ ਕਿ ਮੇਰੇ ਵੱਲੋਂ ਵਿਧਾਨ ਸਭਾ ਚ ਉਠਾਏ ਮੁੱਦੇ ਦਾ ਜਵਾਬ ਚ ਕੈਬਨਿਟ ਮੰਤਰੀ ਤਿ੍ਪਤ ਰਜਿੰਦਰ ਸਿੰਘ ਬਾਜਵਾ ਨੇ ਭਰੋਸਾ ਦਿੱਤਾ ਕਿ ਇਹ ਸਾਰੇ ਪੈਮੇਂਟ 31 ਮਾਰਚ ਤੱਕ ਕਿਸਾਨਾਂ ਨੂੰ ਦੇ ਦਿੱਤੀ ਜਾਵੇਗੀ |

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ:  Ajit