Modi's government gives big gifts to farmers

February 01 2019

This content is currently available only in Punjabi language.

ਲੋਕ ਸਭਾ ਚੋਣਾਂ ਤੋਂ ਪਹਿਲਾਂ ਬਜਟ ਸੈਸ਼ਨ ਵਿਚ ਸਰਕਾਰ ਦੀ ਕੋਸ਼ਿਸ਼ ਸਾਰੇ ਵਰਗਾਂ ਨੂੰ ਸੁਗਾਤ ਦੇਕੇ ਖੁਸ਼ ਕਰਨ ਦੀ ਕੀਤੀ ਹੈ। ਕਿਸਾਨਾਂ ਲਈ ਇਸ ਬਜਟ ਵਿਚ ਕਈ ਵੱਡੇ ਐਲਾਨ ਦੀ ਉਮੀਦ ਕੀਤੀ ਜਾ ਰਹੀ ਸੀ। ਕਾਰਜਕਾਰੀ ਵਿੱਤ ਮੰਤਰੀ ਪੀਊਸ਼ ਗੋਇਲ ਨੇ ਕਿਸਾਨਾਂ ਨੂੰ ਨਿਰਾਸ਼ ਨਾ ਕਰਦੇ ਹੋਏ ਉਨ੍ਹਾਂ ਦੇ ਲਈ ਕੁਝ ਵੱਡਾ ਐਲਾਨ ਕੀਤਾ ਹੈ। ਕਿਸਾਨਾਂ ਲਈ ਕਿਸਾਨ ਵਿਕਾਸ ਸਨਮਾਨ ਯੋਜਨਾ ਮਿਲੇਗੀ।

ਛੋਟੇ ਕਿਸਾਨ ਜਿਨ੍ਹਾਂ  ਦੇ ਕੋਲ 2 ਤੋਂ   ਲੈ ਕੇ ਲਗਪਗ 5 ਏਕੜ ਤੱਕ ਜ਼ਮੀਨ ਵਾਲੇ ਕਿਸਾਨਾਂ ਦੇ ਖਾਤੇ ਵਿੱਚ ਹਰ ਸਾਲ 6 ਹਜਾਰ ਰੁਪਏ ਜਾਣਗੇ। ਛੋਟੇ ਅਤੇ ਮੱਧ ਵਰਗ ਦੇ ਕਿਸਾਨਾਂ ਨੂੰ ਹੇਠਲੀ ਰਾਸ਼ੀ ਮਿਲ ਸਕੇਗੀ ਇਸਦੇ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦਿੱਤੀ ਜਾਵੇਗੀ। ਤਿੰਨ ਰਾਜਾਂ ਵਿੱਚ ਮਿਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਤੋਂ ਬਾਅਦ ਹੀ ਉਮੀਦ ਕੀਤੀ ਜਾ ਰਹੀ ਸੀ।

ਕਿ ਕਿਸਾਨਾਂ ਨੂੰ ਖਾਸ ਸੁਗਾਤ ਦੇ ਕੇ ਮੋਦੀ ਸਰਕਾਰ ਖੁਸ਼ ਕਰੇਗੀ। ਗੋਇਲ ਨੇ ਆਪਣੇ ਬਜਟ ਭਾਸ਼ਣ ਵਿੱਚ ਇਹ ਵੀ ਕਿਹਾ ਕਿ ਮੋਦੀ ਸਰਕਾਰ ਦੇ ਕਰੀਬ ਪੰਜ ਸਾਲ ਵਿਚ ਕਿਸਾਨਾਂ ਦੀ ਕਮਾਈ ਲੱਗਭੱਗ ਦੁੱਗਣੀ ਹੋ ਗਈ ਹੈ ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman