Launch of 'Prime Minister Shram Yogi Mandhan Yojana'

March 07 2019

This content is currently available only in Punjabi language.

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ ਯੋਜਨਾ ਦਾ ਸ਼ੁੱਭ ਆਰੰਭ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਯੋਜਨਾ ਨੂੰ ਆਰੰਭ ਕਰਦੇ ਹੋਏ ਕਿਹਾ ਕਿ ਅਸੀਂ ਸਾਰੇ ਇਸ ਇਤਿਹਾਸਕ ਮੌਕੇ ਦੇ ਗਵਾਹ ਹਾਂ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਵਿਰੋਧੀਆਂ ਤੇ ਹਮਲਾ ਕਰਦੇ ਹੋਏ ਕਿਹਾ ਕਿ ਅੱਜ ਵਿਚੋਲਿਆਂ ਦੇ ਹਮਦਰਦ ਪ੍ਰੇਸ਼ਾਨ ਹਨ। ਇਸ ਲਈ ਇਹ ਮੋਦੀ ਹਟਾਓ-ਮੋਦੀ ਹਟਾਓ ਦਾ ਰੌਲਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਤੁਹਾਡੇ ਅਸ਼ੀਰਵਾਦ ਸਦਕਾ ਇਹ ਚੌਕੀਦਾਰ ਅੜਿਆ ਹੋਇਆ ਹੈ ਅਤੇ ਆਪਣੇ ਇਰਾਦਿਆਂ ਤੇ ਵੀ ਖੜ੍ਹਾ ਹੈ। ਉਹ ਮੋਦੀ ਤੇ ਸਟ੍ਰਾਈਕ ਕਰਨ ਚ ਲੱਗੇ ਹੋਏ ਹਨ ਅਤੇ ਮੋਦੀ ਅੱਤਵਾਦ ਤੇ ਸਟ੍ਰਾਈਕ ਕਰਨ ਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਭਰ ਚ 3 ਲੱਖ ਤੋਂ ਜ਼ਿਆਦਾ ਸਰਵਿਸ ਸੈਂਟਰਾਂ ਤੇ 2 ਕਰੋੜ ਤੋਂ ਜ਼ਿਆਦਾ ਲੋਕ ਇਸ ਯੋਜਨਾ ਦਾ ਹਿੱਸਾ ਹਨ। ਇਹ ਇਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ ਯੋਜਨਾ 42 ਕਰੋੜ ਕਾਮਿਆਂ ਦੀ ਸੇਵਾ ਚ ਸਮਰਪਿਤ ਯੋਜਨਾ ਹੈ, ਜੋ ਮਜ਼ਦੂਰ ਭਾਰਤ ਦਾ ਨਿਰਮਾਣ ਕਰ ਰਹੇ ਹਨ। ਮਾਂ ਭਾਰਤੀ ਦੇ ਮਜ਼ਦੂਰਾਂ ਦਾ ਪਸੀਨਾ ਤੇ ਮਾਂ ਭਾਰਤੀ ਦੇ ਮੱਥੇ ਤੇ ਤਿਲਕ ਦੇ ਸਮਾਨ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੀ ਯੋਜਨਾ ਮੇਰੇ ਲਈ ਭਾਵੁਕ ਪਲ ਹੈ, ਕਿਉਂਕਿ ਮੈਂ ਇਸ ਬਾਰੇ ਨਿੱਜੀ ਤੌਰ ਤੇ ਅਨੁਭਵ ਕੀਤਾ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦੀਆਂ ਸਥਿਤੀਆਂ ਚ ਲੰਘਣਾ ਪੈਂਦਾ ਹੈ। ਇਨ੍ਹਾਂ ਸਥਿਤੀਆਂ ਨੇ ਹੀ ਪ੍ਰਧਾਨ ਮੰਤਰੀ ਸ਼੍ਰਮ ਯੋਗੀ ਮਾਨ-ਧਨ ਯੋਜਨਾ ਲਈ ਸਾਡੀ ਸਰਕਾਰ ਨੂੰ ਪ੍ਰੇਰਿਤ ਕੀਤਾ। ਆਜ਼ਾਦੀ ਤੋਂ ਬਾਅਦ ਇਤਿਹਾਸ ਦੀ ਇਹ ਪਹਿਲੀ ਯੋਜਨਾ ਹੈ, ਜਿਸ ਨੇ ਸਮਾਜ ਦੇ ਇਸ ਵਰਗ ਨੂੰ ਪਹਿਲ ਦਿੱਤੀ ਹੈ।

60 ਸਾਲ ਦੀ ਉਮਰ ਤੋਂ ਬਾਅਦ ਮਿਲੇਗੀ ਪੈਨਸ਼ਨ

ਇਸ ਯੋਜਨਾ ਤਹਿਤ ਅਸੰਗਠਿਤ ਖੇਤਰ ਦੇ ਕਾਮਿਆਂ ਨੂੰ 60 ਸਾਲ ਦੀ ਉਮਰ ਤੋਂ ਬਾਅਦ ਹਰ ਮਹੀਨੇ 3000 ਰੁਪਏ ਮਹੀਨਾ ਪੈਨਸ਼ਨ ਦਿੱਤੀ ਜਾਵੇਗੀ। ਯੋਜਨਾ ਬਾਰੇ ਨੋਟੀਫ਼ਿਕੇਸ਼ਨ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਾ ਹੈ। ਇਸ ਯੋਜਨਾ ਦੇ ਬਾਰੇ ਚ 1 ਫਰਵਰੀ ਨੂੰ ਵਿੱਤ ਮੰਤਰੀ ਪਿਊਸ਼ ਗੋਇਲ ਨੇ ਅੰਤਿ੍ਮ ਬਜਟ ਪੇਸ਼ ਕਰਦੇ ਹੋਏ ਐਲਾਨ ਕੀਤਾ ਸੀ। ਯੋਜਨਾ ਨਾਲ ਜੁੜਨ ਲਈ ਦੇਸ਼ ਭਰ ਚ ਕੁਲ 3.13 ਲੱਖ ਸਾਂਝੇ ਸੇਵਾ ਕੇਂਦਰ ਬਣਾਏ ਗਏ ਹਨ। 15 ਫਰਵਰੀ ਤੋਂ ਯੋਜਨਾ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਯੋਜਨਾ ਨੂੰ ਅੰਤਿਮ ਰੂਪ ਦੇਣ ਦੀ ਜ਼ਿੰਮੇਵਾਰੀ ਭਾਰਤੀ ਜੀਵਨ ਬੀਮਾ ਨਿਗਮ ਨੂੰ ਮਿਲੀ ਹੈ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: ਅਜੀਤ