Lack of daily incomeof cotton, Possibility of consumption of spinning mills

March 11 2019

This content is currently available only in Punjabi language.

ਭਾਰਤ ਦੇ ਵੱਖ-ਵੱਖ ਕਪਾਹ ਉਤਪਾਦਕ ਸੂਬਿਆਂ ਦੀਆਂ ਮੰਡੀਆਂ ਚ ਹੁਣ ਤਕ ਲਗਭਗ 225 ਕਰੋੜ ਗੰਢ ਰੂੰ ਦੀ ਆਈ ਹੈ, ਜਿਸ ਵਿਚ 55 ਲੱਖ ਗੰਢ ਉੱਤਰੀ ਖੇਤਰੀ ਸੂਬਿਆਂ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਸ਼ਾਮਲ ਹੈ। ਪਿਛਲੇ ਹਫਤੇ ਦੇ ਮੁਕਾਬਲੇ ਦੇਸ਼ ਭਰ ਚ ਕਪਾਹ ਦੀ ਰੋਜ਼ਾਨਾ ਆਮਦ ਚ ਕਮੀ ਆਈ ਹੈ। ਦੇਸ਼ ਚ ਅੱਜ ਕੱਲ ਰੋਜ਼ਾਨਾ ਕਪਾਹ ਆਮਦ 1.15 ਤੋਂ 1.20 ਲੱਖ ਗੰਢ ਦੀ ਹੋ ਗਈ ਹੈ ਜੋ ਪਿਛਲੇ ਹਫਤੇ ਲਗਭਗ 1.25 ਤੋਂ 1.30 ਲੱਖ ਗੰਢ ਦੀ ਚੱਲ ਰਹੀ ਸੀ। ਦੇਸ਼ ਦੀ ਮਸ਼ਹੂਰ ਰੂੰ ਕਾਰੋਬਾਰੀ ਕੰਪਨੀ ਬਸੰਤ ਲਾਲ ਬਨਾਰਸੀ ਲਾਲ ਮੁੰਬਈ ਦੇ ਡਾਇਰੈਕਟਰ ਤੇ ਕਾਟਨ ਖਰੀਦਦਾਰ ਮਾਹਿਰ ਵਿਜੇ ਕੁਮਰ ਬਾਂਸਲ ਬਠਿੰਡਾ ਵਾਲਿਆਂ ਨੇ ਉਪਰੋਕਤ ਜਾਣਕਾਰੀ ਜਗ ਬਾਣੀ ਨੂੰ ਦਿੰਦਿਆਂ ਦੱਸਿਆ ਕਿ ਕਾਟਨ ਐਸੋਸੀਏਸ਼ਨ ਆਫ ਇੰਡੀਆ (ਸੀ. ਏ. ਆਈ.) ਨੇ ਆਪਣੇ ਤਾਜ਼ਾ ਅੰਦਾਜ਼ੇ ਚ ਦੇਸ਼ ਚ 2 ਲੱਖ ਗੰਢ ਹੋਰ ਘੱਟ ਪੈਦਾਵਾਰ ਦੀ ਗੱਲ ਕਹੀ ਹੈ। ਸੀ. ਏ. ਆਈ. ਮੁਤਾਬਕ ਦੇਸ਼ ਚ ਕਪਾਹ ਪੈਦਾਵਾਰ 3.28 ਕਰੋੜ ਗੰਢ ਹੋਵੇਗੀ।

ਵਿਜੇ ਬਾਂਸਲ ਜੋ ਇੰਡੀਅਨ ਕਾਟਨ ਐਸੋਸੀਏਸ਼ਨ ਲਿਮਟਿਡ (ਆਈ. ਸੀ. ਏ. ਐੱਲ.) ਦੇ ਡਾਇਰੈਕਟਰ ਵੀ ਹਨ, ਦੇ ਮੁਤਾਬਕ ਸੀ. ਏ. ਆਈ. ਮੁੰਬਈ ਦੀ ਕਪਾਹ ਪੈਦਾਵਾਰ ਭਾਵੇਂ ਘਟ ਕੇ 3.28 ਕਰੋੜ ਗੰਢ ਦੀ ਆਈ ਹੈ ਪਰ ਉਨ੍ਹਾਂ ਨੂੰ ਨਹੀਂ ਲੱਗਦਾ ਹੈ ਕਿ ਦੇਸ਼ ਚ ਚਾਲੂ ਫਸਲੀ ਸਾਲ 2018-19 ਚ ਕਪਾਹ 3.30 ਤੋਂ 3.35 ਕਰੋੜ ਗੰਢ ਤੋਂ ਘੱਟ ਪੈਦਾਵਾਰ ਹੋਵੇਗੀ। ਫਸਲੀ ਸਾਲ 2017-18 ਚ ਭਾਰਤ ਚ ਕਪਾਹ ਪੈਦਾਵਾਰ 3.65 ਕਰੋੜ ਗੰਢ ਦੀ ਰਹੀ ਸੀ। ਇਕ ਗੰਢ ਚ 170 ਕਿਲੋ ਭਾਰ ਹੁੰਦਾ ਹੈ। ਭਾਰਤ ਤੋਂ ਇਸ ਵਾਰ ਲਗਭਗ 40-42 ਲੱਖ ਗੰਢ ਵੱਖ-ਵੱਖ ਦੇਸ਼ਾਂ ਤੋਂ ਬਰਾਮਦ ਹੋਵੇਗੀ, ਜਿਸ ਚ ਹੁਣ ਤਕ ਲਗਭਗ 30 ਲੱਖ ਗੰਢ ਬਰਾਮਦ ਹੋ ਚੁੱਕੀ ਹੈ। ਦੂਜੇ ਪਾਸੇ ਹੁਣ ਤਕ ਭਾਰਤੀ ਮਿੱਲਾਂ ਨੇ ਲਗਭਗ 8 ਲੱਖ ਗੰਢ ਦਰਾਮਦ ਕੀਤੀ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਸ ਵਾਰ ਕੁਲ 28-30 ਲੱਖ ਗੰਢ ਦਰਾਮਦ ਹੋ ਸਕਦੀ ਹੈ ਜੋ ਪਿਛਲੇ ਸਾਲ ਨਾਲੋਂ ਲੱਖਾਂ ਗੰਢ ਵੱਧ ਹੋਵੇਗੀ। ਵਿਜੇ ਬਾਂਸਲ ਬੀ. ਬੀ. ਵਾਲਿਆਂ ਮੁਤਾਬਕ ਡਾਲਰ ਦੀਆਂ ਕੀਮਤਾਂ ਇਸ ਤਰ੍ਹਾਂ ਹੀ ਘਟਦੀਆਂ ਰਹੀਆਂ ਤਾਂ ਭਾਰਤੀ ਕਤਾਈ ਮਿੱਲਾਂ ਦੀ ਖਪਤ ਘਟੇਗੀ ਕਿਉਂਕਿ ਧਾਗੇ (ਯਾਰਨ) ਦਾ ਪੜਤਾ ਘੱਟ ਹੋਵੇਗਾ।

43 ਲੱਖ ਗੰਢ ਦਾ ਪਹੁੰਚਿਆ ਸਟਾਕ

ਦੇਸ਼ ਚ ਲਗਾਤਾਰ ਰੂੰ ਗੰਢ ਦਾ ਅਨਸੋਲਡ ਸਟਾਕ ਵਧਿਆ ਹੈ ਜੋ ਹੁਣ ਤਕ ਲਗਭਗ 43 ਲੱਖ ਗੰਢ ਦਾ ਹੋ ਚੁੱਕਾ ਹੈ। ਸੂਤਰਾਂ ਦੀ ਮੰਨੀਏ ਤਾਂ ਸਟਾਕ ਵਧਣ ਦਾ ਮੁੱਖ ਕਾਰਨ ਦੇਸ਼ ਚ ਲਗਾਤਾਰ ਕਪਾਹ ਪੈਦਾਵਾਰ ਘੱਟ ਹੋਣ ਦੇ ਅੰਕੜੇ ਆਉਣਾ ਹੈ ਪਰ ਹੁਣ ਸਟਾਕਿਸਟਾਂ ਨੇ ਰੂੰ ਦਾ ਹੋਰ ਸਟਾਕ ਕਰਨਾ ਬੰਦ ਕਰ ਦਿੱਤਾ ਹੈ  ਕਿਉਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 30 ਤੋਂ 37 ਲੱਖ ਗੰਢ ਘੱਟ ਪੈਦਾਵਾਰ ਅੰਕੜੇ ਆਉਣ ਤੇ ਵੀ ਰੂੰ ਕੀਮਤਾਂ ਚ ਹੁਣ ਤਕ ਤੇਜ਼ੀ ਦਾ ਕੋਈ ਤੂਫਾਨ ਨਹੀਂ ਆਇਆ। 11 ਤੋਂ 11.50 ਲੱਖ ਗੰਢ ਭਾਰਤੀ ਕਪਾਹ ਨਿਗਮ  ਕੋਲ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Jagbani