Increase in the annual assistance of Rs.6000 per annum for farmers: Jaitley

February 08 2019

This content is currently available only in Punjabi language.

ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਸੰਕੇਤ ਦਿੱਤਾ ਕਿ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਦੀ ਘੱਟ ਤੋਂ ਘੱਟ ਸਹਾਇਤਾ ਰਾਸ਼ੀ ਨੂੰ ਭਵਿੱਖ ’ਚ ਵਧਾਇਆ ਜਾ ਸਕਦਾ ਹੈ। ਵਿੱਤ ਮੰਤਰੀ ਪਿਊਸ਼ ਗੋਇਲ ਨੇ 2019-20 ਦੇ ਬਜਟ ’ਚ ਕਿਸਾਨਾਂ ਨੂੰ 6 ਹਜ਼ਾਰ ਰੁਪਏ ਦੀ ਘੱਟ ਤੋਂ ਘੱਟ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇਸ ਲਿਹਾਜ ਨਾਲ ਇਹ 500 ਰੁਪਏ ਮਹੀਨਾ ਬੈਠਦੀ ਹੈ। ਜੇਤਲੀ ਨੇ ਕਿਹਾ ਕਿ ਸਰਕਾਰ ਦੇ ਵਸੀਲੇ ਵਧਣਗੇ ਜਿਸ ਨਾਲ ਭਵਿੱਖ ’ਚ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਸਾਲਾਨਾ ਰਾਸ਼ੀ ਨੂੰ ਵਧਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਇਸ ਰਾਸ਼ੀ ’ਤੇ ਆਪਣੇ ਵਲੋਂ ਆਮਦਨ ਸਮਰਥਨ ਯੋਜਨਾਵਾਂ ਦਾ ਐਲਾਨ ਕਰ ਸਕਦੇ ਹਨ।

ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਇਸ ਯੋਜਨਾ ਦੀ ਆਲੋਚਨਾ ਲਈ ਉਨ੍ਹਾਂ ’ਤੇ ਹਮਲਾ ਕਰਿਦਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਨੂੰ ‘ਮਚਿਓਰ ਹੋਣਾ ਚਾਹੀਦਾ ਹੈ’ ਅਤੇ ਉਨ੍ਹਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹ ਕਿਸੇ ਕਾਲਜ ਯੂਨੀਅਨ ਦੀ ਚੋਣ ਨਹੀਂ, ਰਾਸ਼ਟਰੀ ਚੋਣ ਲੜਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਘੱਟ ਤੋਂ ਘੱਟ ਆਮਦਨ ਸਮਰਥਨ ਦੇਣ ਦਾ ਇਹ ਪਹਿਲਾ ਸਥਾਨ ਹੈ।

ਯੂ. ਪੀ. ਏ ਸਰਕਾਰ ਨੇ ਕਿਸਾਨਾਂ ਲਈ ਰੱਖੇ 70 ਹਜ਼ਾਰ ਕਰੋੜ, ਵੰਡੇ 52 ਹਜ਼ਾਰ ਕਰੋੜ

ਉਨ੍ਹਾਂ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਕਿਹੜਾ ਸਭ ਤੋਂ ਵੱਡਾ ਕੰਮ ਕਰਨ ਦਾ ਦਾਅਵਾ ਕਰਦੀ ਹੈ। ਚਿਦਾਂਬਰਮ ਨੇ 70 ਹਜ਼ਾਰ ਕਰੋੜ ਰੁਪਏ ਐਗਰੀਕਲਚਰ ਲੋਨ ਮੁਆਫ ਕਰਨ ਦਾ ਐਲਾਨ ਕੀਤਾ ਸੀ ਪਰ ਅਸਲ ’ਚ ਸਿਰਫ 52 ਹਜ਼ਾਰ ਕਰੋੜ ਰੁਪਏ ਵੰਡੇ ਗਏ। ਕੈਗ ਨੇ ਵੀ ਕਿਹਾ ਹੈ ਕਿ ਇਸ ’ਚ ਇਕ ਵੱਡੀ ਰਾਸ਼ੀ ਵਪਾਰੀਆਂ ਅਤੇ ਕਾਰੋਬਾਰੀਆਂ ਕੋਲ ਚਲੀ ਗਈ। ਇਹ ਇਕ ਤਰ੍ਹਾਂ ਨਾਲ ਧੋਖਾਦੇਹੀ ਹੈ। ਮੈਂ ਨਾਂਹਪੱਖੀ ਸੋਚ ਰੱਖਣ ਵਾਲੇ ਨਵਾਬਾਂ ਨੂੰ ਕਹਾਂਗਾ ਕਿ ਉਹ ਆਪਣੀ ਸੂਬਾ ਸਰਕਾਰ ਨੂੰ ਕਹਿਣ ਕਿ ਇਸ ਸਮਰਥਨ ਦੇ ਉੱਪਰ ਉਹ ਸਰਕਾਰਾਂ ਵੀ ਮਦਦ ਦੇਣ।

ਬਜਟ ਚਰਚਾ ਦਾ ਜਵਾਬ ਦੇਣ ਲਈ ਭਾਰਤ ਨਹੀਂ ਪਰਤ ਸਕਣਗੇ ਜੇਤਲੀ

ਕੇਂਦਰੀ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਅਮਰੀਕਾ ਹਸਪਤਾਲ ’ਚ ਉਨ੍ਹਾਂ ਦਾ ਇਲਾਜ ਪੂਰਾ ਹੋ ਚੁੱਕਾ ਹੈ ਪਰ ਨਾਲ ਹੀ ਇਹ ਸੰਕੇਤ ਵੀ ਦਿੱਤਾ ਕਿ ਉਹ ਬਜਟ ’ਤੇ ਸੰਸਦ ਦੇ ਮੌਜੂਦਾ ਸੈਸ਼ਨ ’ਚ ਚਰਚਾ ਦਾ ਜਵਾਬ ਦੇਣ ਲਈ ਅਜੇ ਭਾਰਤ ਸ਼ਾਇਦ ਹੀ ਪਰਤ ਸਕਣਗੇ। ਉਨ੍ਹਾਂ ਦਾ ਭਾਰਤ ਪਰਤਣਾ ਡਾਕਟਰਾਂ ਦੀ ਸਲਾਹ ’ਤੇ ਨਿਰਭਰ ਕਰੇਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Jagbani