Good news for the farmers of Punjab,Money will be credit in the accounts till March 31.

February 07 2019

This content is currently available only in Punjabi language.

ਕੇਂਦਰ ਸਰਕਾਰ ਦੁਆਰਾ ਦੇਸ਼ ਦੇ ਛੋਟੇ ਅਤੇ ਮੱਧ ਕਿਸਾਨਾਂ ਲਈ ਆਖਰੀ ਬਜਟ ਵਿਚ ਘੋਸ਼ਿਤ ਕੀਤੀ ਗਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਉਤੇ ਪੰਜਾਬ ਵਿਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮੰਗਲਵਾਰ ਨੂੰ ਕੇਂਦਰ ਸਰਕਾਰ ਦੀ ਟੀਮ ਨੇ ਚੰਡੀਗੜ੍ਹ ਵਿਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਇਸ ਵਿਸ਼ੇ ਉਤੇ ਗੱਲਬਾਤ ਕੀਤੀ। ਇਕ ਅਨੁਮਾਨ ਦੇ ਅਨੁਸਾਰ ਪੰਜਾਬ ਵਿਚ ਉਕਤ ਯੋਜਨਾ ਦੇ ਤਹਿਤ ਲੱਗ-ਭੱਗ 10 ਲੱਖ ਕਿਸਾਨਾਂ ਨੂੰ ਮੁਨਾਫ਼ਾ ਹੋਵੇਗਾ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ 31 ਮਾਰਚ ਤੱਕ 2-2 ਹਜ਼ਾਰ ਰੁਪਏ ਪਹੁੰਚ ਜਾਣਗੇ।

ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੰਜਾਬ ਖੇਤੀਬਾੜੀ ਵਿਭਾਗ ਦੇ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਰਾਜ ਸਰਕਾਰ ਨੇ ਕੇਂਦਰੀ ਟੀਮ ਨੂੰ ਫਿਲਹਾਲ ਪ੍ਰਦੇਸ਼ ਦੇ ਕਿਸਾਨਾਂ ਦੀ ਸੰਭਾਵਿਕ ਗਿਣਤੀ ਦੀ ਜਾਣਕਾਰੀ ਦਿਤੀ ਹੈ ਅਤੇ ਰਾਜ ਸਰਕਾਰ ਦੁਆਰਾ ਕਿਸਾਨ ਕਰਜ਼ ਮਾਫੀ ਯੋਜਨਾ ਦੇ ਤਹਿਤ ਇਕੱਠੇ ਕੀਤੇ ਆਂਕੜਿਆਂ ਦੇ ਅਨੁਸਾਰ ਲੱਗ-ਭੱਗ 12 ਲੱਖ ਕਿਸਾਨ ਹਨ।

ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਕੇਂਦਰੀ ਯੋਜਨਾ ਵਿਚ ਕਿਸਾਨਾਂ ਲਈ ਕੁੱਝ ਸ਼ਰਤਾਂ – ਕਿਸਾਨ ਆਮਦਨ ਵਾਲਾ ਨਾ ਹੋਵੇ, ਕਿਸਾਨ ਦੇ ਪੂਰੇ ਪਰਵਾਰ ਦੀ ਕੁਲ ਭੂਮੀ 5 ਏਕੜ ਤੋਂ ਜਿਆਦਾ ਨਾ ਹੋਵੇ ਅਤੇ ਕਿਸਾਨ ਸਰਕਾਰੀ ਪੈਂਸਨ ਨਾ ਲੈਂਦਾ ਹੋਵੇ ਇਹ ਤੈਅ ਕੀਤੀਆਂ ਗਈਆਂ ਹਨ। ਜਦੋਂ ਕਿ ਪੰਜਾਬ ਦੀ ਕਰਜ਼ ਮਾਫੀ ਯੋਜਨਾ ਵਿਚ ਦੋ ਏਕੜ ਭੂਮੀ ਵਾਲੇ ਛੋਟੇ ਅਤੇ ਮਝੋਲੇ ਕਿਸਾਨ ਸ਼ਾਮਲ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਹਾਲਤ ਵਿਚ ਪੰਜਾਬ ਦੇ ਕਿਸਾਨਾਂ ਦਾ ਡਾਟਾ ਨਵੇਂ ਸਿਰੇ ਤੋਂ ਇਕੱਠਾ ਕੀਤਾ ਜਾਣਾ ਜ਼ਰੂਰੀ ਹੋ ਗਿਆ ਹੈ ਅਤੇ ਅੱਜ ਤੋਂ ਹੀ ਕੰਮ ਵੀ ਸ਼ੁਰੂ ਕਰ ਦਿਤਾ ਗਿਆ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਦੇ ਲਈ ਨੋਡਲ ਏਜੰਸੀ ਬਣਾਈ ਜਾ ਰਹੀ ਹੈ ਅਤੇ ਇਕ ਪ੍ਰੋਫਾਰਮਾ ਤਿਆਰ ਕੀਤਾ ਗਿਆ ਹੈ। ਜਿਸ ਨੂੰ ਕਿਸਾਨਾਂ ਤੋਂ ਭਰਵਾਇਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਸਾਰਾ ਕੰਮ 28 ਫਰਵਰੀ ਤੱਕ ਪੂਰਾ ਕਰ ਲਿਆ ਜਾਵੇਗਾ ਤਾਂ ਕਿ ਕੇਂਦਰ ਵਲੋਂ 31 ਮਾਰਚ ਨੂੰ ਸਾਰੇ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਪੈਸਾ ਪਹੁੰਚ ਜਾਵੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman