7 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ

May 14 2018

ਹੰਡਿਆਇਆ, 13 ਮਈ (ਗੁਰਜੀਤ ਸਿੰਘ ਖੱੁਡੀ)-ਚੋਰਾਂ ਵਲੋਂ 7 ਕਿਸਾਨਾਂ ਦੀਆਂ ਮੋਟਰਾਂ ਤੋਂ ਕੇਵਲ ਤਾਰਾਂ ਚੋਰੀ ਕਰਨ ਦੀ ਖ਼ਬਰ ਹੈ | ਪੁਲਿਸ ਚੌਕੀ ਹੰਡਿਆਇਆ ਵਿਖੇ ਕਿਸਾਨ ਦਰਸ਼ਨ ਸਿੰਘ ਪੱੁਤਰ ਪੂਰਨ ਸਿੰਘ, ਨਛੱਤਰ ਸਿੰਘ ਪੱੁਤਰ ਚੰਦ ਸਿੰਘ, ਅਮਰਿੰਦਰ ਸਿੰਘ ਪੱੁਤਰ ਹਾਕਮ ਸਿੰਘ, ਯਸ਼ਪਾਲ ਗੋਗੀ ਪੱੁਤਰ ਕੌਰ ਸੈਨ, ਕਾਕਾ ਸਿੰਘ ਪੱੁਤਰ ਮੁਕੰਦ ਸਿੰਘ, ਬਿੰਦਰ ਸਿੰਘ ਪੱੁਤਰ ਸਰਬਜੀਤ ਸਿੰਘ, ਬਲਵਿੰਦਰ ਸਿੰਘ ਪੱੁਤਰ ਸਰਵਨ ਸਿੰਘ ਸਾਰੇ ਵਾਸੀ ਹੰਡਿਆਇਆ ਨੇ ਲਿਖਤੀ ਦਰਖਾਸਤ ਦਿੱਤੀ ਕਿ ਬੀਤੀ ਰਾਤ ਸਾਡੀਆਂ ਮੋਟਰਾਂ ਤੋਂ ਬਿਜਲੀ ਦੀਆਂ ਕੇਬਲ ਤਾਰਾਂ ਚੋਰੀ ਕਰ ਲਈਆਂ | ਜਿਸ ਨਾਲ ਸਾਡਾ ਕਾਫ਼ੀ ਨੁਕਸਾਨ ਹੋਇਆ | ਇਸ ਸਬੰਧੀ ਪੁਲਿਸ ਚੌਕੀ ਦੇ ਇੰਚਾਰਜ ਗੁਰਸਿਮਰਨਜੀਤ ਸਿੰਘ ਨੇ ਕਿਹਾ ਕਿ ਚੋਰਾਂ ਨੂੰ ਲੱਭ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ | 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Ajit