5 ਏਕੜ ਵਾਲੇ ਕਿਸਾਨ ਦਾ ਦੋ ਲੱਖ ਤੱਕ ਦਾ ਕਰਜ਼ਾ ਜ਼ਰੂਰ ਮੁਆਫ਼ ਹੋਵੇਗਾ : ਵਿਜੇ ਕਾਲੜਾ

August 11 2017

By: Ajit Date: 11 August 2017

ਕੋਟਕਪੂਰਾ, 11 ਅਗਸਤ (ਮੇਘਰਾਜ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਏਕੜ ਵਾਲੇ ਕਿਸਾਨਾਂ ਦਾ ਦੋ ਲੱਖ ਰੁਪਏ ਦਾ ਕਰਜ਼ਾ ਮੁਆਫ਼ ਕਰਨ ਦਾ ਐਲਾਨ ਕੀਤਾ ਹੈ ਉਹ ਛੇਤੀ ਹੀ ਲਾਗੂ ਹੋਵੇਗਾ| ਇਸ ਲਈ ਕਿਸਾਨ ਖੁਦਕੁਸ਼ੀਆਂ ਨਾ ਕਰਨ ਸਗੋਂ ਹੌਸਲੇ ਨਾਲ ਜ਼ਿੰਦਗੀ ਜਿਊਣ| ਇਹ ਪ੍ਰਗਟਾਵਾ ਬੀਤੀ ਸ਼ਾਮ ਦਾਣਾ ਮੰਡੀ ਕੋਟਕਪੂਰਾ ਵਿਖੇ ਫੈਡਰੇਸ਼ਨ ਆਫ਼ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਵਿਜੇ ਕਾਲੜਾ ਨੇ ਆੜ੍ਹਤੀਆਂ, ਮਜ਼ਦੂਰਾਂ ਅਤੇ ਮੁਨੀਮਾਂ ਦੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ| ਉਨ੍ਹਾਂ ਕਿਹਾ ਕਿ ਜਿਹੜੇ ਸ਼ੈਲਰ ਮਾਲਕਾਂ ਨੇ ਆੜ੍ਹਤੀਆਂ ਦੀ ਬਕਾਇਆ ਰਕਮ ਹਾਲੇ ਤੱਕ ਨਹੀਂ ਦਿੱਤੀ ਉਹ 31 ਅਗਸਤ ਤੱਕ ਰਕਮ ਦਾ ਭੁਗਤਾਨ ਕਰ ਦੇਣ ਨਹੀਂ ਤਾਂ ਉਨ੍ਹਾਂ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ ਅਤੇ ਉਨ੍ਹਾਂ ਨੂੰ ਮੰਡੀ ਵਿਚੋਂ ਕੋਈ ਮਾਲ ਨਹੀਂ ਲੈਣ ਦਿੱਤਾ ਜਾਵੇਗਾ ਅਤੇ ਚੈੱਕ ਲੈਣ ਤੋਂ ਬਾਅਦ ਹੀ ਮਾਲ ਚੁੱਕਣ ਦਿੱਤਾ ਜਾਵੇਗਾ| ਇਸ ਮੌਕੇ ਸੂਬਾ ਮੀਤ ਪ੍ਰਧਾਨ ਅਮਰਜੀਤ ਸਿੰਘ ਬਰਾੜ, ਕਿ੍ਸ਼ਨ ਕੁਮਾਰ ਗੋਇਲ, ਮਹਾਂਵੀਰ ਸਿੰਘ ਪ੍ਰਧਾਨ ਤਰਨਤਾਰਨ, ਕੋਟਕਪੂਰਾ ਦੇ ਪ੍ਰਧਾਨ ਬਸੰਤ ਸਿੰਘ ਢਿੱਲੋਂ, ਸਰਪ੍ਰਸਤ ਜਗਦੀਸ਼ ਸਿੰਘ ਮੱਕੜ, ਸੋਹਣ ਸਿੰਘ ਬਰਗਾੜੀ, ਹਰਿੰਦਰ ਸਿੰਘ ਚੋਟਮੁਰਾਦਾ, ਜਸਵੀਰ ਸਿੰਘ ਢਿੱਲੋਂ, ਊਧਮ ਸਿੰਘ ਔਲਖ, ਨਵਦੀਪ ਸਿੰਘ ਢਿੱਲੋਂ, ਮਨਦੀਪ ਸਿੰਘ ਵੜਿੰਗ, ਸੁਖਦੇਵ ਸਿੰਘ ਮੱਤਾ, ਬਿੱਟੂ ਬਾਂਸਲ, ਰਮਨ ਕਟਾਰੀਆ, ਗੁਰਮੀਤ ਸਿੰਘ ਮੀਤਾ, ਪਿੰਕਾ ਕਟਾਰੀਆ, ਰਾਜੀਵ ਕੁਕਰੇਜਾ, ਬਿੱਟੂ ਬਾਂਸਲ, ਗਗਨ ਧੀਂਗੜਾ, ਗੋਰਾ ਗਿੱਲ, ਰਕੇਸ਼ ਕਾਂਸਲ, ਬਲਵਿੰਦਰ ਸਿੰਘ ਸਿੱਧੂ ਸਮੇਤ ਹੋਰ ਵੀ ਆੜ੍ਹਤੀਏ, ਮੁਨੀਮ ਤੇ ਮਜ਼ਦੂਰ ਹਾਜ਼ਰ ਸਨ|

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।