ਨਵੀਂ ਦਿੱਲੀ: ਦੇਸ਼ ਦੇ ਕੋਨੇ-ਕੋਨੇ ਤੋਂ ਕਰਜ਼ ਮੁਆਫ਼ੀ ਤੇ ਫ਼ਸਲਾਂ ਦੇ ਚੰਗੇ ਭਾਅ ਪ੍ਰਾਪਤ ਕਰਨ ਲਈ ਵੱਡੀ ਗਿਣਤੀ ਵਿੱਚ ਪਹੁੰਚੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਕਿਸਾਨਾਂ ਨੂੰ ਕਈ ਸਿਆਸਤਦਾਨਾਂ ਦਾ ਸਾਥ ਮਿਲ ਚੁੱਕਾ ਹੈ, ਪਰ ਹੁਣ ਦੇਸ਼ ਦੇ ਦੋ ਵੱਡੇ ਲੀਡਰਾਂ ਨੇ ਕਿਸਾਨਾਂ ਦਾ ਸਾਥ ਦੇਣ ਦਾ ਐਲਾਨ ਕਰ ਦਿੱਤਾ ਹੈ। ਰਾਹੁਲ ਗਾਂਧੀ ਤੇ ਅਰਵਿੰਦ ਕੇਜਰੀਵਾਲ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੇ।
ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵੀ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਤੇ ਯੋਗੇਂਦਰ ਯਾਦਵ ਵਰਗੇ ਵੱਡੇ ਲੀਡਰਾਂ ਨੇ ਕਿਸਾਨਾਂ ਦੇ ਰੋਸ ਮਾਰਚ ਦਾ ਸਮਰਥਨ ਕੀਤਾ ਸੀ। ਕਿਸਾਨਾਂ ਦਾ ਦਾਅਵਾ ਹੈ ਕਿ ਉਹ ਇਸ ਦੋ ਰੋਜ਼ਾ ਧਰਨੇ ਦੌਰਾਨ ਆਪਣੀਆਂ ਮੰਗਾਂ ਮੰਨਵਾ ਕੇ ਰਹਿਣਗੇ।
Source: ABP Sanjha

 
                                
 
                                         
                                         
                                         
                                         
 
                            
 
                                            