ਬਰਸਾਤੀ ਮੌਸਮ ’ਚ ਪੀਏਯੂ ਦਾ ਲੋਕਾਂ ਨੂੰ ਤੋਹਫ਼ਾ.

August 03 2017

By: ਏਬੀਪੀ ਸਾਂਝਾ Date: 3 August 2017

ਲੁਧਿਆਣਾ : ਬਰਸਾਤੀ ਮੌਸਮ ’ਚ ਪਾਣੀ ਦਾ ਪ੍ਰਦੂਸ਼ਣ ਆਮ ਮੌਸਮ ਦੇ ਮੁਕਾਬਲੇ ਵਧ ਜਾਂਦਾ ਹੈ, ਜਿਸ ਕਾਰਨ ਟਾਈਫਾਇਡ, ਦਸਤ, ਤਪਦੀਕ, ਹੈਜ਼ਾ ਅਤੇ ਪੀਲੀਏ ਵਰਗੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੀ ਹਾਲਤ ਵਿੱਚ ਪਾਣੀ ਦੀ ਪਰਖ ਕਰਨ ਔਖੀ ਹੋ ਜਾਂਦੀ ਹੈ ਪਰ ਖੇਤੀਬਾੜੀ ਯੂਨੀਵਰਸਿਟੀ ਨੇ ਇਹ ਸਮੱਸਿਆ ਦਾ ਹੱਲ ਕਰ ਦਿੱਤਾ ਹੈ। ਪੀਏਯੂ ਦੇ ਵਿਗਿਆਨੀਆਂ ਨੇ ਪਾਣੀ ਦੀ ਪਰਖ਼ ਲਈ ਅਜਿਹੀ ਕਿੱਟ ਤਿਆਰ ਕੀਤੀ ਹੈ, ਜਿਸ ਰਾਹੀਂ ਪਾਣੀ ਦੀ ਸੌਖਿਆ ਪਰਖ਼ ਕੀਤੀ ਜਾ ਸਕਦੀ ਹੈ।

ਵੱਡੀ ਗੱਲ ਇਹਾ ਪਾਣੀ ਦੀ ਪਰਖ ਕਰਨ ਲਈ ਇਹ ਬਹੁਤ ਸਸਤੀ ਕਿੱਟ ਹੈ। ਸਿਰਫ਼ 30 ਰੁਪਏ ਕੀਮਤ ਵਾਲੀ ਇਹ ਕਿੱਟ ਪੀਏਯੂ ਦੇ ਗੇਟ ਨੰਬਰ ਇੱਕ ਅਤੇ ਕੇਵੀਕੇ ਸੈਂਟਰਾਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਪੀਏਯੂ ਦੇ ਮਾਇਕਰੋਬਾਇਓਲੌਜੀ ਵਿਭਾਗ ਦੀ ਸੀਨੀਅਰ ਵਿਗਿਆਨੀ ਡਾ. ਪਰਮਪਾਲ ਕੌਰ ਸਹੋਤਾ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ ਦਾ ਤਕਰੀਬਨ 60 ਫ਼ੀਸਦ ਪਾਣੀ ਕਿਸੇ ਨਾ ਕਿਸੇ ਰੂਪ ’ਚ ਪ੍ਰਦੂਸ਼ਿਤ ਹੋ ਚੁੱਕਾ ਹੈ।

ਇਸ ਤਰ੍ਹਾਂ ਕਰਦੀ ਕੰਮ-

ਪਾਣੀ ਦੀ ਜਾਂਚ ਲਈ ਜਾਮਣੀ ਰੰਗ ਦੇ ਤਰਲ ਪਦਾਰਥ ਵਾਲੀ ਇਸ ਕਿੱਟ ਦੀ ਸੀਲ ਖੋਲ੍ਹ ਕੇ ਦਿੱਤੇ ਨਿਸ਼ਾਨ ਤਕ ਪਾਣੀ ਭਰਨਾ ਪੈਂਦਾ ਹੈ। ਕਿੱਟ ਨੂੰ 48 ਘੰਟੇ ਤਕ ਕਮਰੇ ਦੇ ਤਾਪਮਾਨ ’ਚ ਰੱਖਣ ਬਾਅਦ ਜੇਕਰ ਪਾਣੀ ਦਾ ਰੰਗ ਚਿੱਟਾ, ਫਿੱਕਾ ਪੀਲਾ ਜਾਂ ਗੂੜ੍ਹਾ ਪੀਲਾ ਹੋ ਜਾਵੇ ਤਾਂ ਪਾਣੀ ਪੀਣਯੋਗ ਨਹੀਂ ਹੈ ਅਤੇ ਜੇਕਰ ਰੰਗ ਜਾਮਣੀ ਹੀ ਰਹਿੰਦਾ ਹੈ ਤਾਂ ਪਾਣੀ ਪੂਰੀ ਤਰ੍ਹਾਂ ਸ਼ੁੱਧ ਹੈ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।