ਲੁਧਿਆਣਾ 16 ਅਗਸਤ- ਝੋਨੇ ਉਪਰ ਪੱਤਾ ਲਪੇਟ ਸੁੰਡੀ ਦੇ ਹਮਲੇ ਦੀਆਂ ਸੂਚਨਾਵਾਂ ਆ ਰਹੀਆਂ ਹਨ । ਇਸ ਸੰਬੰਧੀ ਗੱਲ ਕਰਦਿਆਂ ਕੀਟ ਵਿਗਿਆਨ ਵਿਭਾਗ ਦੇ ਮੁਖੀ ਡਾ. ਪੀ ਕੇ ਛੁਨੇਜਾ ਅਤੇ ਸੀਨੀਅਰ ਚੌਲ ਬਰੀਡਰ ਡਾ. ਜੀ ਐਸ ਮਾਂਗਟ ਨੇ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਉਹ ਫ਼ਸਲ ਦਾ ਸਮੇਂ-ਸਮੇਂ ਤੇ ਸਰਵੇਖਣ ਕਰਦੇ ਰਹਿਣ ਅਤੇ ਕੀਟਨਾਸ਼ਕ ਦਵਾਈਆਂ ਦੀ ਸਪਰੇਅ ਉਦੋਂ ਹੀ ਕਰਨ ਜਦੋਂ ਸੁੰਡੀ ਦਾ ਹਮਲਾ 10 ਪ੍ਰਤੀਸ਼ਤ (ਇਕਨਾਮਿਕ ਥਰੈਸ਼ਹੋਲਡ ਲੈਵਲ) ਤੋਂ ਜਿਆਦਾ ਪੱਤਿਆਂ ਉੱਤੇ ਹੋਵੇ (ਜਦੋਂ ਇੱਕ-ਤਿਹਾਈ ਤਂੋ ਵਧੇਰੇ ਪੱਤੇ ਨੁਕਸਾਨ ਦੇ ਲੱਛਣ ਵਾਲੇ ਦਿਖਣ ਤਾਂ ਉਸਨੂੰ ਨੁਕਸਾਨਿਆਂ ਹੋਇਆ ਪੱਤਾ ਸਮਝਿਆ ਜਾਣਾ ਚਾਹੀਦਾ ਹੈ)
ਜੇਕਰ ਹਮਲਾ 10 ਪ੍ਰਤੀਸ਼ਤ ਨੁਕਸਾਨ ਤੱਕ ਨਹੀਂ ਪਹੁੰਚਿਆ ਤਾਂ ਸੁਰੂ ਵਿੱਚ ਕੀਟਨਾਸ਼ਕ ਦਵਾਈਆ ਦੀ ਬੇਲੋੜੀ ਸਪਰੇਅ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉਪਰਲੇ ਹਿੱਸੇ ਤੇ ਝੋਨੇ ਦੇ ਨਿੱਸਰਣ ਤੋਂ ਪਹਿਲਾਂ ਫੇਰਨੀ ਚਾਹੀਦੀ ਹੈ। ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਰੱਸੀ ਫੇਰਨ ਵੇਲੇ ਫ਼ਸਲ ਵਿੱਚ ਪਾਣੀ ਖੜ•ਾ ਹੋਵੇ। ਪੱਤਾ ਲਪੇਟ ਸੁੰਡੀ ਦੀ ਰੋਕਥਾਮ ਲਈ ਸਿੰਥੈਟਿਕ ਪਾਈਰਿਥਰੋਇਡ ਜਿਵੇਂ ਕਿ ਐਸੀਫੇਟ, ਡੀ ਡੀ ਪੀ, ਸਾਈਪਰ, ਲੈਂਬਡਾ ਆਦਿ (ਇਕੱਲੇ ਜਾਂ ਮਿਸ਼ਰਣ) ਦੇ ਰੂਪ ਵਿੱਚ ਨਹੀਂ ਵਰਤਣੇ ਚਾਹੀਦੇ। ਇਸ ਨਾਲ ਬੂਟੇ ਦੇ ਟਿੱਡਿਆਂ (ਤੇਲੇ) ਦੀ ਸਮੱਸਿਆ ਵੱਧ ਸਕਦੀ ਹੈ।ਜੇਕਰ ਸੁੰਡੀ ਦਾ ਹਮਲਾ ਦਰਖਤਾਂ ਦੀ ਛਾਂ ਹੇਠ ਜਾਂ ਖੇਤ ਦੇ ਕੁਝ ਹਿੱਸਿਆਂ ਤੱਕ ਹੀ ਸੀਮਿਤ ਹੋਵੇ ਤਾਂ ਸਿਰਫ ਨੁਕਸਾਨ ਵਾਲੀ ਜਗ•ਾ ਤੇ ਹੀ ਸਪਰੇਅ ਕਰਨੀ ਚਾਹੀਦੀ ਹੈ।ਉਹਨਾਂ ਕਿਸਾਨ ਕਿਸਾਨ ਭਰਾਵਾਂ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਨਜੂਰਸ਼ੁਦਾ ਕੀਟਨਾਸ਼ਕ ਦਵਾਈਆਂ ਸ਼ਿਫਾਰਸ਼ ਮਾਤਰਾ ਵਿੱਚ 100 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕਰਨ। ਪੱਤਾ ਲਪੇਟ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਹੇਠ ਦਿੱਤੇ ਕੀਟਨਾਸ਼ਕਾਂ ਵਿੱਚੋ ਕਿਸੇ ਇੱਕ ਦੀ ਵਰਤੋਂ ਕਰਨੀ ਚਾਹੀਦੀ ਹੈ:
ਕੀਟਨਾਸ਼ਕ ਬਰਾਂਡ ਮਾਤਰਾ
ਫਲੂਬੈਂਡਾਮਾਈਡ* ਫੇਮ 480 ਐਸ ਸੀ 20 ਮਿਲੀਲੀਟਰ
ਕਾਰਟਾਪ ਹਾਈਡ੍ਰੋਕਲੋਰਾਈਡ ਮੌਰਟਾਰ 75 ਐਸ ਜੀ 170 ਗ੍ਰਾਮ
ਟਰਾਈਐਜੋਫਾਸ ਸੂਟਾਥਿÀਨ/ਮਾਰਕਟ੍ਰਾਈਜ਼ੋ 40 ਈ ਸੀ 350 ਮਿਲੀਲੀਟਰ
ਕਲੋਰੋਪਾਈਰੀਫਾਸ ਕੋਰੋਬਾਨ/ਡਰਮਟ/ਫੋਰਸ 20 ਈ ਸੀ 1 ਲੀਟਰ
ਇਹ ਕੀਟਨਾਸ਼ਕ ਹਰੀ ਤਿਕੋਣ ਸ਼੍ਰੇਣੀ ਵਿੱਚ ਆਉਂਦਾ ਹੈ।