ਪੀ.ਏ.ਯੂ ਨੇ ਪਰਾਲੀ ਸੰਭਾਲਣ ਦੀ ਤਕਨੀਕ ਸਬੰਧੀ ਸਮਝੌਤਾ ਕੀਤਾ

August 05 2017

By: Ajit Date: 5 August 2017

ਲੁਧਿਆਣਾ, 5 ਅਗਸਤ -ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਅੱਜ ਤਿੰਨ ਮਸ਼ੀਨਰੀ ਉਦਯੋਗਾਂ ਮੈਸ. ਰਾਜਗੜ ਐਗਰੀਕਲਚਰਲ ਵਰਕਸ, ਮੁਲਾਂਪੁਰ, ਲੁਧਿਆਣਾ, ਮੈਸ. ਕੰਬੋਜ ਐਗਰੋਟੈਕ ਗੁਰੂ ਹਰਿਸਹਾਇ ਫਿਰੋਜ਼ਪੁਰ ਅਤੇ ਮੈਸ ਨਾਰਥ ਐਗਰੋ ਇੰਡਸਟਰੀ ਪ੍ਰਾਈਵੇਟ ਲਿਮਿਟਡ ਦਿੜਬਾ, ਸੰਗਰੂਰ ਨਾਲ 'ਪੀ.ਏ.ਯੂ ਸੁਪਰ ਐਸ.ਐਮ.ਐਸ' ਤਕਨੀਕ ਦੇ ਵਪਾਰੀਕਰਨ ਸਬੰਧੀ ਸਾਂਝ ਦੀ ਸਹੀ ਪਾਈ | ਇਸ ਮੌਕੇ ਪੀ.ਏ.ਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਅਤੇ ਇਨ੍ਹਾਂ ਤਿੰਨਾਂ ਉਦਯੋਗਾਂ ਦੀ ਅਗਵਾਈ ਕਰ ਰਹੇ ਆਗੂਆਂ ਨੇ ਆਪੋ-ਆਪਣੇ ਅਦਾਰਿਆਂ ਦੀ ਤਰਫੋਂ ਇਹ ਸਮਝੌਤਾ ਸਹੀਬੱਧ ਕੀਤਾ | ਇਸ ਮੌਕੇ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਿੰਗ ਵਿਭਾਗ ਦੇ ਮੁਖੀ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਤਿਆਰ ਕੀਤਾ ਇਹ ਸੁਪਰ ਐਸ.ਐਮ.ਐਸ ਕੰਬਾਈਨ ਦੇ ਨਾਲ ਲਗਾਇਆ ਜਾਂਦਾ ਹੈ ਜੋ ਪਰਾਲੀ ਨੂੰ ਕੱਟਦਾ ਹੈ, ਕੁਤਰਦਾ ਹੈ ਅਤੇ ਇਕਸਾਰ ਖਿਲਾਰਦਾ ਹੈ | ਪਰਾਲੀ ਜਲਾਉਣ ਦਾ ਰੁਝਾਨ ਜਿੱਥੇ ਰੋਕਿਆ ਜਾ ਸਕਦਾ ਹੈ ਉਥੇ ਇਸ ਦੀ ਖੇਤਾਂ ਵਿਚ ਵਰਤੋਂ ਵੀ ਹੋ ਜਾਂਦੀ ਹੈ | ਇਸ ਮੌਕੇ ਖੇਤੀ ਇੰਜਨੀਅਰ ਅਰੁਨ ਧਵਨ ਜੋ ਖੇਤੀਬਾੜੀ ਵਿਭਾਗ ਪੰਜਾਬ ਵੀ ਹਾਜ਼ਰ ਸਨ | ਉਨ੍ਹਾਂ ਕਿਹਾ ਕਿ ਹਰ ਸੁਪਰ ਐਸ.ਐਮ. ਐਸ ਲਗਾਉਣ ਲਈ ਕਿਸਾਨਾਂ ਨੂੰ 50,000 ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ |ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।