By: Ajit Date: 10 August 2017
ਨਥਾਣਾ, 10 ਅਗਸਤ (ਗੁਰਦਰਸ਼ਨ ਲੁੱਧੜ)-ਬਲਾਕ ਖੇਤੀਬਾੜੀ ਦਫਤਰ ਨਥਾਣਾ ਵਿਖੇ ਨਰਮੇ ਦੀ ਫਸਲ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਅਧਿਕਾਰੀਆਂ ਵਲੋਂ ਖੇਤੀਬਾੜੀ ਸਬ ਇੰਸਪੈਕਟਰਾਂ, ਕਾਟਨ ਫੀਲਡ ਸੁਪਰਵਾਈਜ਼ਰਾਂ ਅਤੇ ਕਾਟਨ ਸਕਾਊਟਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ ਗਈ| ਮੀਟਿੰਗ ਦੌਰਾਨ ਨਰਮੇ ਦੀ ਫਸਲ ਬਾਰੇ ਸਥਿਤੀਆਂ 'ਤੇ ਵਿਚਾਰ ਕਰਦਿਆਂ ਬਲਾਕ ਖੇਤੀਬਾੜੀ ਅਫਸਰ ਡਾ. ਬਹਾਦਰ ਸਿੰਘ ਸਿੱਧੂ ਨੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਵੱਧ ਤੋਂ ਵੱਧ ਨਰਮੇ ਦੇ ਖੇਤਾਂ ਵਿਚ ਜਾ ਕੇ ਫਸਲ ਦੀ ਨਿਗਰਾਨੀ ਕੀਤੀ ਜਾਵੇ ਅਤੇ ਆਪਣੀ ਨਿਗਰਾਨੀ ਹੇਠ ਹੀ ਸ਼ਿਫਾਰਸ਼ਾਂ ਮੁਤਾਬਿਕ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਕਰਵਾਏ ਜਾਣ| ਡਾ. ਸਿੱਧੂ ਨੇ ਕਿਹਾ ਕਿ ਬਹੁਤੀਆਂ ਥਾਵਾਂ 'ਤੇ ਨਰਮੇ ਦੀ ਫਸਲ ਠੀਕ ਖੜ੍ਹੀ ਹੈ ਤੇ ਕੁਝ ਥਾਵਾਂ 'ਤੇ ਭੂਰੀ ਜੂੰ (ਥਰਿੱਪ) ਤੇ ਚਿੱਟੇ ਮੱਛਰ ਦਾ ਹਮਲਾ ਵੇਖਣ ਵਿਚ ਆਇਆ ਹੈ, ਜਿਸ ਕਰਕੇ ਆਉਣ ਵਾਲੇ ਇਕ ਮਹੀਨੇ ਦੌਰਾਨ ਸਮੁੱਚੇ ਖੇਤੀ ਅਮਲੇ ਅਤੇ ਕਿਸਾਨਾਂ ਨੂੰ ਪੂਰਾ ਚੌਕਸ ਹੋਣ ਦੀ ਲੋੜ ਹੈ| ਇਸ ਮੌਕੇ ਫੀਲਡ ਸੁਪਰਵਾਈਜ਼ਰਾਂ ਅਤੇ ਖੇਤੀ ਸਕਾਊਟਾਂ ਨੇ ਵੱਖ-ਵੱਖ ਖੇਤਾਂ ਵਿਚ ਖੜ੍ਹੇ ਨਰਮੇ ਦੀ ਫਸਲ ਦੀ ਸਥਿਤੀ ਬਾਰੇ ਜਾਣਕਾਰੀ ਸਾਂਝੀ ਕੀਤੀ|
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।