ਨਰਮੇ ਦੀ ਚੁਗਾਈ ਦਾ ਕੰਮ ਸ਼ੁਰੂ ਕਿਸਾਨ ਦਾ ਨਵਾਂ ਤਜਰਬਾ ਰਿਹਾ ਸਫ਼ਲ

August 23 2017

 By: ajit jalandhar Date:23 august 2017

ਕੋਟਕਪੂਰਾ, 23 ਅਗਸਤ (ਮੋਹਰ ਗਿੱਲ)-ਮਾਲਵਾ ਖੇਤਰ ਦੀ ਪ੍ਰਸਿੱਧ ਫ਼ਸਲ ਨਰਮੇ ਸਬੰਧੀ ਇਸ ਵਾਰ ਚਿੱਟੀ ਮੱਖੀ ਤੇ ਜੂੰ ਦੇ ਹਮਲੇ ਕਾਰਨ ਕਾਫ਼ੀ ਜ਼ਿਆਦਾ ਨਿਰਾਸ਼ਤਾ ਵਾਲੀ ਦਿਖਾਈ ਦੇ ਰਹੀ ਹੈ | ਬਿਮਾਰੀ ਦਾ ਹਮਲਾ ਕਾਬੂ ਵਿਚ ਨਾ ਆਉਣ ਕਾਰਨ ਨਿਰਾਸ਼ਤਾ ਦੇ ਆਲਮ ਚ ਕਿਸਾਨਾਂ ਵੱਲੋਂ ਨਰਮੇ ਦੀ ਫ਼ਸਲ ਜ਼ਮੀਨ ਚ ਵਾਹ ਦੇਣ ਦੀਆਂ ਖ਼ਬਰਾਂ ਵੀ ਆ ਰਹੀਆਂ ਹਨ | ਕੋਟਕਪੂਰਾ ਇਲਾਕੇ ਚ ਇਸ ਵਾਰ ਨਰਮੇ ਦੀ ਫ਼ਸਲ ਦੀ ਬਿਜਾਈ ਨਾ ਮਾਤਰ ਹੋਈ ਹੈ ਪਰ ਨੇੜਲੇ ਪਿੰਡ ਢਾਬ ਗੁਰੂ ਕੀ ਦੇ ਕਿਸਾਨ ਵੱਲੋਂ ਨਰਮੇ ਦੀ ਬਿਜਾਈ ਸਬੰਧੀ ਪਹਿਲੀ ਵਾਰ ਕੀਤਾ ਗਿਆ ਤਜਰਬਾ ਕਾਫ਼ੀ ਜ਼ਿਆਦਾ ਸਫਲ ਰਿਹਾ ਹੈ | ਪਿੰਡ ਦੇ ਨੌਜਵਾਨ ਕਿਸਾਨ ਗੁਰਵਿੰਦਰ ਸਿੰਘ ਪੁੱਤਰ ਪ੍ਰੀਤਮ ਸਿੰਘ ਢਿੱਲੋਂ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਪਹਿਲੀ ਵਾਰ ਕੇਵਲ ਦੋ ਏਕੜ ਜ਼ਮੀਨ ਚ ਰਾਸ਼ੀ-773 ਕਿਸਮ ਦੀ ਬਿਜਾਈ ਦੇਸੀ ਮਹੀਨੇ 15 ਵੈਸਾਖ਼ ਨੂੰ ਕੀਤੀ ਸੀ | ਲਗਭਗ 4 ਮਹੀਨਿਆਂ ਦੌਰਾਨ ਫ਼ਸਲ ਤੇ 15 ਸਪਰੇਆਂ ਖੇਤੀਬਾੜੀ ਵਿਕਾਸ ਅਧਿਕਾਰੀ ਗੁਰਪ੍ਰੀਤ ਸਿੰਘ ਅਤੇ ਕੁਲਦੀਪ ਸਿੰਘ ਦੀ ਪੇ੍ਰਰਨਾ ਨਾਲ਼ ਕੀਤੀਆਂ ਗਈਆਂ ਹਨ, ਜਿਸ ਸਦਕਾ ਹੁਣ ਤੱਕ ਨਰਮੇ ਨੂੰ ਕੋਈ ਵੀ ਬਿਮਾਰੀ ਨਹੀਂ ਹੈ | 

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।