By : Ajit Date:28 august 2017
ਰਾਮਾਂ ਮੰਡੀ, 28 ਅਗਸਤ (ਤਰਸੇਮ ਸਿੰਗਲਾ)-ਕਾਟਨ ਬੈਲਟ ਚ ਮਸ਼ਹੂਰ ਮੰਨੇ ਜਾਂਦੇ ਇਲਾਕੇ ਅੰਦਰ ਨਰਮੇਂ ਦੀ ਅਗੇਤੀ ਚੁਕਾਈ ਸ਼ੁਰੂ ਹੋ ਚੁੱਕੀ ਹੈ | ਅਜੇ ਤੱਕ ਫਸਲ ਨੂੰ ਕੋਈ ਬਿਮਾਰੀ ਨਾ ਹੋਣ ਕਾਰਨ ਭਰਪੂਰ ਝਾੜ ਨਿਕਲਣ ਦੀ ਉਮੀਦ ਨੂੰ ਲੈ ਕੇ ਕਿਸਾਨ ਬਾਗੋ ਬਾਗ ਹਨ | ਤਲਵੰਡੀ ਸਾਬੋ ਰੋਡ ਤੇ ਸਥਿੱਤ ਖੇਤ ਵਿੱਚ ਨਰਮੇਂ ਦੀ ਚੁਕਾਈ ਕਰਵਾ ਰਹੇ ਕਿਸਾਨ ਸੰਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਨੇ ਦੱਸਿਆ ਕਿ ਉਸਨੇ 10 ਏਕੜ ਜਮੀਨ ਵਿੱਚ ਨਰਮੇਂ ਦੀ ਬਿਜਾਈ ਕੀਤੀ ਹੈ | ਪਿੱਛਲੇ ਸਾਲ ਬੇਸ਼ੱਕ ਚਿੱਟੀ ਮੱਖੀ ਦੇ ਹਮਲੇ ਨੇ ਨਰਮੇਂ ਫਸਲ ਨੂੰ ਕਾਫੀ ਨੁਕਸਾਨ ਪਹੁੰਚਾਇਆ ਸੀ ਪਰ ਇਸ ਵਾਰ ਸਮੇਂ ਸਿਰ ਕੀਤੀ ਗਈਆਂ ਸਪਰੇਆਂ ਕਾਰਨ ਅਜੇ ਤੱਕ ਫ਼ਸਲ ਨੂੰ ਕੋਈ ਬਿਮਾਰੀ ਨਹੀਂ ਹੈ ਜੇ ਮੌਸਮ ਸਹੀ ਰਿਹਾ ਤਾਂ ਵਧੀਆ ਝਾੜ ਨਿਕਲਣ ਦੀ ਉਮੀਦ ਹੈ |
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।