By: abp sanjha Date: 10 August 2017
ਸ਼ਿਕਾਗੋ- ਗਰਮੀ ਤੇ ਬਰਸਾਤ ਦੇ ਮੌਸਮ ‘ਚ ਲਗਭਗ ਪੂਰੀ ਦੁਨੀਆ ਨੂੰ ਮੱਛਰਾਂ ਦਾ ਡੰਗ ਝੱਲਣਾ ਪੈਂਦਾ ਹੈ। ਅੱਧੇ ਤੋਂ ਵੱਧ ਅਮਰੀਕਾ ‘ਚ ਇਹ ਸਮੱਸਿਆ ਏਨੀ ਵੱਧ ਹੈ ਕਿ ਰਾਤਾਂ ਦੀ ਨੀਂਦ ਉੱਡੀ ਰਹਿੰਦੀ ਹੈ। ਨੀਂਦ ਪੂਰੀ ਨਾ ਹੋਣ ਕਾਰਨ ਲੋਕਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਸੇ ਸਮੱਸਿਆ ਤੋਂ ਪ੍ਰੇਸ਼ਾਨ ਇਕ ਵਿਅਕਤੀ ਨੇ ਇਸ ਦਾ ਅਨੋਖਾ ਹੱਲ ਲੱਭਿਆ ਹੈ। ਉਸ ਨੇ ਕਿਸੇ ਹਾਈਟੈਕ ਮਸ਼ੀਨ ਅਤੇ ਕੈਮੀਕਲ ਦੇ ਬਿਨਾਂ ਮੱਛਰਾਂ ਦਾ ਨਾਸ਼ ਕਰਨ ਦਾ ਜੁਗਾੜ ਤਿਆਰ ਕੀਤਾ ਹੈ। ਇਸ ਜੁਗਾੜ ਨਾਲ ਇਕ ਰਾਤ ਵਿੱਚ ਚਾਰ ਹਜ਼ਾਰ ਤੋਂ ਵੱਧ ਮੱਛਰਾਂ ਦਾ ਖਾਤਮਾ ਹੋ ਰਿਹਾ ਹੈ।ਇਸ ਸ਼ਖਸ ਦਾ ਨਾਂ ਰੋਜਸ ਹੈ। ਉਸ ਨੇ ਇਹ ਜੁਗਾੜ ਆਪਣੇ ਕੁੱਤੇ ਲਈ ਤਿਆਰ ਕੀਤਾ ਹੈ। ਰੋਜਸ ਆਪਣੇ ਕੁੱਤੇ ਨੂੰ ਮੱਛਰਦਾਨੀ ਲਾ ਕੇ ਉਸ ਵਿੱਚ ਰੱਖਦਾ ਸੀ ਤੇ ਨਾਲ ਪੱਖਾ ਲਾ ਦਿੰਦਾ ਸੀ, ਪਰ ਪੱਖੇ ਨਾਲ ਵੀ ਮੱਛਰਾਂ ‘ਤੇ ਕੋਈ ਅਸਰ ਨਾ ਹੋਇਆ। ਫਿਰ ਰੋਜਰ ਨੇ ਇਕ ਪੱਖੇ ਦੇ ਮੂੰਹ ‘ਤੇ ਬਰੀਕ ਜਾਲੀ ਬੰਨ੍ਹ ਕੇ ਮੱਛਰਾਂ ਨੂੰ ਮਾਰਨ ਦਾ ਤਰੀਕਾ ਲੱਭ ਲਿਆ।
ਇਸ ਦੇ ਲਈ ਉਸ ਨੇ ਫੈਕਟਰੀਆਂ ਵਿੱਚ ਲਾਏ ਜਾਣ ਵਾਲੇ ਐਗਜਾਸਟ ਫੈਨ ਦੀ ਵਰਤੋਂ ਕੀਤੀ ਤਾਂ ਕਿ ਜ਼ਿਆਦਾ ਤਾਕਤ ਨਾਲ ਹਵਾ ਖਿੱਚੀ ਜਾ ਸਕੇ। ਇਸ ਫੈਨ ਦੇ ਇਕ ਪਾਸੇ ਉਸ ਨੇ ਬਰੀਕ ਜਾਲੀ ਲਾਈ, ਜੋ ਮੱਛਰਾਂ ਨੂੰ ਰੋਕ ਸਕੇ। ਇਸ ਤੋਂ ਬਾਅਦ ਉਸ ਨੇ ਜਦੋਂ ਪੱਖਾ ਚਲਾਇਆ ਤਾਂ ਕੁਝ ਘੰਟਿਆਂ ‘ਚ ਜਾਲੀ ‘ਚ ਹਜ਼ਾਰਾਂ ਮੱਛਰ ਫਸ ਚੁੱਕੇ ਸਨ।ਜਾਲੀ ‘ਚ ਫਸੇ ਮੱਛਰਾਂ ਨੂੰ ਮਾਰਨ ਦਾ ਜੋ ਤਰੀਕਾ ਅਪਣਾਇਆ ਉਹ ਹੋਰ ਵੀ ਮਜ਼ੇਦਾਰ ਹੈ। ਰੋਜਰ ਨੇ ਜਾਲੀ ‘ਚ ਫਸੇ ਮੱਛਰਾਂ ‘ਤੇ ਸ਼ਰਾਬ ਦਾ ਛਿੜਕਾਅ ਕੀਤਾ ਤਾਂ ਮੱਛਰਾਂ ਦੀ ਮੌਤ ਹੋ ਗਈ।
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।