By: Ajit Date: 8 August 2017
ਮਾਨਸਾ, 8 ਅਗਸਤ -ਇੱਥੋਂ ਥੋੜ੍ਹੀ ਦੂਰ ਪਿੰਡ ਖਿਆਲਾ ਕਲਾਂ ਦੇ ਇਕ ਕਿਸਾਨ ਨੇ ਚਿੱਟੀ ਮੱਖੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਆਪਣੀ ਡੇਢ ਏਕੜ ਨਰਮੇ ਦੀ ਫ਼ਸਲ ਵਿਚੋਂ ਅੱਧਾ ਏਕੜ ਵਾਹ ਦਿੱਤੀ | ਕਿਸਾਨ ਮਲਕੀਤ ਸਿੰਘ ਨੇ ਖੇਤੀ ਵਿਭਾਗ ਦੇ ਅਧਿਕਾਰੀਆਂ ਵੱਲੋਂ 2 ਦਿਨ ਪਹਿਲਾਂ ਲਿਖੀ ਦਿਵਾਈ ਦਾ ਛਿੜਕਾਅ ਕੀਤਾ ਗਿਆ ਸੀ ਉਸ ਨਾਲ ਵੀ ਚਿੱਟੀ ਮੱਖੀ 'ਤੇ ਕੋਈ ਅਸਰ ਨਹੀਂ ਹੋਇਆ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਾਦਾ) ਦੇ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਦੀ ਅਗਵਾਈ ਵਿਚ ਇਕੱਠੇ ਹੋਏ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਖੇਤੀਬਾੜੀ ਵਿਭਾਗ ਿਖ਼ਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ | ਕਿਸਾਨ ਮੰਗ ਕੀਤੀ ਕਿ ਚਿੱਟੀ ਮੱਖੀ ਦੀ ਰੋਕਥਾਮ ਲਈ ਤੁਰੰਤ ਕਦਮ ਉਠਾਏ ਜਾਣ | ਕਿਸਾਨ ਆਗੂ ਗੋਰਾ ਸਿੰਘ ਭੈਣੀਬਾਘਾ, ਮਹਿੰਦਰ ਸਿੰਘ ਦਿਆਲਪੁਰਾ, ਮਹਿੰਦਰ ਸਿੰਘ ਭੈਣੀ ਨੇ ਦੋਸ਼ ਲਗਾਇਆ ਕਿ ਖੇਤੀਬਾੜੀ ਮਹਿਕਮੇ ਦੀ ਨਰਮੀ ਕਾਰਨ ਹੀ ਘਟੀਆ ਕੀੜੇਮਾਰ ਦਵਾਈਆਂ ਵਿਕ ਰਹੀਆਂ ਹਨ, ਜਿਸ ਕਾਰਨ ਚਿੱਟੀ ਮੱਖੀ ਦਾ ਹਮਲਾ ਨਹੀਂ ਰੁਕ ਰਿਹਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇਕਬਾਲ ਸਿੰਘ ਮਾਨਸਾ ਲਾਭ ਸਿੰਘ ਖਿਆਲਾ, ਕਾਕਾ ਸਿੰਘ, ਲੀਲਾ ਸਿੰਘ, ਸੁਖਬੀਰ ਸਿੰਘ, ਕੁਲਵਿੰਦਰ ਸਿੰਘ, ਭੱਪਾ ਸਿੰਘ, ਪਾਲੀ ਸਿੰਘ, ਜੱਗੀ ਸਿੰਘ, ਕੁਲਦੀਪ ਸਿੰਘ, ਨਰਪਿੰਦਰ ਸਿੰਘ ਬਿੱਟੂ ਖਿਆਲਾ ਆਦਿ ਹਾਜ਼ਰ ਸਨ |
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।