ਕਿਸਾਨਾਂ ਨੂੰ ਫਿਰ ਰਗੜਾ, ਕੀਟਨਾਸ਼ਕ ਦਵਾਈਆਂ ਦੇ ਸੈਂਪਲ ਫੇਲ੍ਹ

August 09 2017

By: Ajit Date: 9 August 2017

ਚੰਡੀਗੜ੍ਹ: ਪਹਿਲਾਂ ਤੋਂ ਹੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਕਿਸਾਨਾਂ ਲਈ ਇਹ ਖ਼ਬਰ ਚਿੰਤਾ ਵਧਾਉਣ ਵਾਲੀ ਹੈ। ਬਠਿੰਡਾ, ਮੁਕਤਸਰ ਤੇ ਫ਼ਾਜ਼ਿਲਕਾ ਤੋਂ ਖੇਤੀਬਾੜੀ ਵਿਭਾਗ ਵੱਲੋਂ ਭਰੇ ਗਏ ਝੋਨੇ ਦੇ ਨਦੀਨ ਤੇ ਨਰਮੇ ਲਈ ਵਰਤੇ ਜਾਂਦੇ ਕੀਟਨਾਸ਼ਕ ਦਵਾਈਆਂ ਦੇ ਸੈਂਪਲਾਂ ‘ਚੋਂ 13 ਸੈਂਪਲ ਫ਼ੇਲ੍ਹ ਪਾਏ ਗਏ ਹਨ। ਖੇਤੀਬਾੜੀ ਵਿਕਾਸ ਅਫ਼ਸਰ ਬਲਜਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕੀਤੀ।

ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਵਿੱਚੋਂ ਕੁੱਲ 218 ਸੈਂਪਲ ਭਰੇ ਗਏ ਸਨ। ਉਨ੍ਹਾਂ ਵਿੱਚੋਂ ਹੁਣ ਤੱਕ 113 ਦੇ ਨਤੀਜੇ ਆਏ ਜਿਸ ਵਿੱਚੋਂ 4 ਸੈਂਪਲ ਫ਼ੇਲ੍ਹ ਹੋਏ ਹਨ। ਫ਼ੇਲ੍ਹ ਹੋਏ ਸੈਂਪਲਾਂ ‘ਚ ਹੈਦਰਾਬਾਦ ਕੈਮੀਕਲ ਪ੍ਰਾਈਵੇਟ ਲਿਮਟਿਡ ਤੇ ਠਾਕਰ ਕੈਮੀਕਲ ਦੀ ਝੋਨੇ ਦੇ ਤਣੇ ਦੀ ਸੁੰਡੀ ਨੂੰ ਮਾਰਨ ਲਈ ਵਰਤੀ ਜਾਂਦੀ ਕਾਰਟੈਪ ਹਾਈਡ੍ਰੋਕਲੋਰਾਈਡ, ਲਾਈਵ ਕਰਾਪ ਸਾਇੰਸ ਕੰਪਨੀ ਦੀ ਨਰਮੇ ਤੇ ਹਰੇ ਤੇਲੇ ਲਈ ਵਰਤੀ ਜਾਂਦੀ ਇਮਿਡਾ ਕਲੋਪਰਾਈਡ ਤੇ ਕੇ.ਪੀ.ਆਰ. ਐਗਰੋ ਦੀ ਨਦੀਨ ਨਾਸ਼ਕ ਪੈਰਾਕੁਏਟ ਹਾਈਡ੍ਰੋਕਲੋਰਾਈਡ ਸ਼ਾਮਲ ਹਨ।

ਇਸੇ ਤਰ੍ਹਾਂ ਸੀਨੀਅਰ ਐਨਾਲਿਸਟ/ਕੁਆਲਿਟੀ ਮੈਨੇਜਰ ਹਰਵਿੰਦਰ ਸਿੰਘ ਨੇ ਦੱਸਿਆ ਕਿ ਬਠਿੰਡਾ ਵਿੱਚ ਬਣੀ ਕੀਟਨਾਸ਼ਕ ਪਰਖ ਪ੍ਰਯੋਗਸ਼ਾਲਾ ‘ਚ ਕੀਟਨਾਸ਼ਕਾਂ ਦੇ ਨਮੂਨਿਆਂ ਦੇ ਨਤੀਜੇ ਵੀ ਹੈਰਾਨ ਕਰਨ ਵਾਲੇ ਹਨ। ਪ੍ਰਯੋਗਸ਼ਾਲਾ ਆਏ ਕੁੱਲ 50 ਸੈਂਪਲਾਂ ਵਿੱਚੋਂ 45 ਦੇ ਨਤੀਜੇ ਆਏ ਹਨ ਜਿੰਨਾ ਵਿੱਚੋਂ 11 ਸੈਂਪਲ ਫ਼ੇਲ੍ਹ ਹੋਏ ਹਨ। ਇਨ੍ਹਾਂ ਵਿੱਚ 2 ਸੈਂਪਲ ਬਠਿੰਡਾ ਜ਼ਿਲ੍ਹੇ ਦੇ ਹਨ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।