By: abp sanjha Date:17 august 2017
ਮੁੰਬਈ: ਕਿਸਾਨਾਂ ਲਈ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਨਵਾਂ ਹੁਕਮ ਜਾਰੀ ਕੀਤਾ ਹੈ। ਇਸ ਮੁਤਾਬਕ ਹੁਣ ਕਿਸਾਨਾਂ ਨੂੰ ਸਬਸਿਡੀ ਤੇ ਫਸਲ ਕਰਜ਼ਾ ਲੈਣ ਲਈ ਆਪਣੇ ਆਧਾਰ ਨੰਬਰ ਨੂੰ ਬੈਂਕ ਖਾਤੇ ਨਾਲ ਲਿੰਕ ਕਰਨਾ ਹੋਵੇਗਾ। ਇਸ ਹੁਕਮ ਨਾਲ ਸਬਸਿਡੀ ‘ਤੇ ਮਿਲਣ ਵਾਲਾ ਫਸਲੀ ਕਰਜ਼ਾ ਉਦੋਂ ਹੀ ਮਿਲੇਗਾ ਜਦੋਂ ਉਹ ਆਪਣੇ ਬੈਂਕ ਖਾਤੇ ਨੂੰ ਆਧਾਰ ਨੰਬਰ ਨਾਲ ਲਿੰਕ ਕਰਨਗੇ।
ਕੇਂਦਰ ਸਰਕਾਰ ਦੀ ਫਸਲੀ ਕਰਜ਼ਾ ਸਕੀਮ ਤਹਿਤ ਕਿਸਾਨਾਂ ਨੂੰ ਤਿੰਨ ਲੱਖ ਰੁਪਏ ਦਾ ਫਸਲ ਕਰਜ਼ਾ ਲੈਣ ‘ਤੇ ਦੋ ਫੀਸਦੀ ਦੀ ਵਿਆਜ ਛੋਟ ਮਿਲਦੀ ਹੈ। ਇਸ ਨਾਲ ਉਨ੍ਹਾਂ ਨੂੰ ਬੈਂਕਾਂ ਤੋਂ 7 ਫੀਸਦੀ ‘ਤੇ ਕਰਜ਼ ਮਿਲ ਜਾਂਦਾ ਹੈ। ਜੇਕਰ ਉਹ ਇੱਕ ਸਾਲ ਅੰਦਰ ਕਰਜ਼ਾ ਅਦਾ ਕਰਦੇ ਹਨ ਤਾਂ 3 ਫੀਸਦੀ ਵਿਆਜ ਦੀ ਵਾਧੂ ਛੋਟ ਮਿਲ ਜਾਂਦੀ ਹੈ। ਇਸ ਹਿਸਾਬ ਨਾਲ ਕਿਸਾਨਾਂ ਨੂੰ 4 ਫੀਸਦੀ ‘ਤੇ 3 ਲੱਖ ਤੱਕ ਦਾ ਫਸਲ ਕਰਜ਼ਾ ਮਿਲ ਜਾਂਦਾ ਹੈ।
ਆਰ.ਬੀ.ਆਈ. ਨੇ ਬੈਂਕਾਂ ਨੂੰ ਭੇਜੇ ਨੋਟੀਫਿਕੇਸ਼ਨ ‘ਚ ਕਿਹਾ ਹੈ ਕਿ ਸਬਸਿਡੀ ਲੋਨ ਸਕੀਮ ਤਹਿਤ ਕਿਸਾਨਾਂ ਨੂੰ ਬਿਨਾਂ ਕਿਸੇ ਮੁਸ਼ਕਲ ਦੇ ਲਾਭ ਦੇਣ ਲਈ ਬੈਂਕ 2017-18 ‘ਚ ਥੋੜ੍ਹੇ ਸਮੇਂ ਦੇ ਕਰਜ਼ੇ ਉਪਲੱਬਧ ਕਰਾਉਣ ਲਈ ਆਧਾਰ ਜੋੜਨਾ ਜ਼ਰੂਰੀ ਬਣਾਉਣ।
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।