By: Ajit Date: 14 August 2017
ਅਮਰਗੜ੍ਹ, 14 ਅਗਸਤ (ਸੁਖਜਿੰਦਰ ਸਿੰਘ ਝੱਲ) - ਖੁਦਕੁਸ਼ੀਆਂ ਦੇ ਰਾਹ ਤੁਰੇ ਕਰਜਈ ਕਿਸਾਨ ਅਤੇ ਖੇਤ ਮਜ਼ਦੂਰਾਂ ਦਾ ਆਰਥਿਕ ਪੱਖ ਤੋਂ ਸਾਥ ਦੇਣ ਲਈ ਉੱਘੇ ਸਮਾਜ ਸੇਵੀ ਅਤੇ ਸੀਨੀਅਰ ਕਾਂਗਰਸੀ ਆਗੂ ਸ: ਹਰਮਨਦੀਪ ਸਿੰਘ ਬਡਲਾ ਨੇ ਐਨ.ਆਰ.ਆਈ. ਭਰਾਵਾਂ ਦੇ ਸਹਿਯੋਗ ਨਾਲ 'ਖ਼ੁਸ਼ਹਾਲੀ' ਨਾਂ ਦੀ ਸੰਸਥਾ ਦਾ ਗਠਨ ਕੀਤਾ ਹੈ ਜੋ ਆਰਥਿਕ ਪੱਖ ਤੋਂ ਟੁੱਟੇ ਚੁੱਕੇ ਕਿਸਾਨ ਅਤੇ ਖੇਤ ਮਜ਼ਦੂਰਾਂ ਦੇ ਹੰਝੂ ਪੂੰਝੇਗੀ| ਸ: ਹਰਮਨਦੀਪ ਸਿੰਘ ਬਡਲਾ ਨੇ ਪੱਤਰਕਾਰਾਂ ਦੇ ਸਨਮੁੱਖ ਹੁੰਦਿਆਂ ਦੱਸਿਆ ਕਿ ਭਾਵੇਂ ਕੈਪਟਨ ਸਰਕਾਰ ਪੰਜਾਬ ਦੇ ਕਿਸਾਨਾਂ ਦੇ ਸਿਰ ਉੱਤੋਂ ਕਰਜ਼ੇ ਦੀ ਪੰਡ ਲਾਉਣ ਲਈ ਕਾਫ਼ੀ ਯਤਨਸ਼ੀਲ ਹੈ ਪਰ ਇਸ ਦੇ ਨਾਲ ਹੀ ਸਾਡੀ ਵੀ ਨੈਤਿਕ ਜ਼ਿੰਮੇਵਾਰੀ ਹੈ ਅਸੀਂ ਕਿਸਾਨ ਅਤੇ ਖੇਤ ਮਜ਼ਦੂਰਾਂ ਦੀ ਜ਼ਿੰਦਗੀ ਬਚਾਉਣ ਲਈ ਅੱਗੇ ਆਈਏ ਅਤੇ ਉਨ੍ਹਾਂ ਨੂੰ ਇਹ ਦੱਸ ਸਕੀਏ ਕਿ ਖੁਦਕੁਸ਼ੀਆਂ ਕੋਈ ਰਸਤਾ ਨਹੀਂ ਹਨ| ਸ: ਬਡਲਾ ਨੇ ਕਿਹਾ ਕਿਹਾ ਕਿ ਉਨ੍ਹਾਂ ਐਨ.ਆਰ.ਆਈ. ਵੀਰਾਂ ਦੀ ਮਦਦ ਸਦਕਾ ਖੁਸ਼ਹਾਲੀ ਦਾ ਗਠਨ ਕੀਤਾ ਹੈ, ਜਿਸ ਦਾ ਲੈਣ ਦੇਣ ਡੀ.ਡੀ., ਚੈੱਕ ਜਾਂ ਬੈਂਕ ਖਾਤੇ ਵਿੱਚੋਂ ਆਨਲਾਈਨ ਕੀਤਾ ਜਾਵੇਗਾ ਜਿਸ ਸਦਕਾ ਪਾਰਦਰਸ਼ਤਾ ਕਾਇਮ ਰਹੇ| ਇਸ ਦੇ ਨਾਲ ਹੀ ਇਸ ਸੰਸਥਾ ਵੱਲੋਂ ਬੈਲਸ ਸੀਟ ਹਰ ਸਾਲ ਲੋਕਾਂ ਦੇ ਸਨਮੁੱਖ ਕੀਤੀ ਜਾਇਆ ਕਰੇਗੀ| ਸ਼ੁਰੂਆਤ ਵਿੱਚ ਇਸ ਸੰਸਥਾ ਨੂੰ ਜਗਜੀਵਨ ਸਿੰਘ ਸਰਾ ਕੈਨੇਡਾ ਵੱਲੋਂ 1 ਲੱਖ, ਹਰਮਨਦੀਪ ਸਿੰਘ ਬਡਲਾ ਦੇ ਪਰਿਵਾਰ ਵੱਲੋਂ 51 ਹਜ਼ਾਰ, ਜੈਲਦਾਰ ਅਵਤਾਰ ਸਿੰਘ ਬੁਰਜ ਵੱਲੋਂ 11 ਹਜ਼ਾਰ ਰੁਪਏ ਦਾ ਯੋਗਦਾਨ ਪ੍ਰਾਪਤ ਹੋਇਆ ਹੈ|
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।