ਲੁਧਿਆਣਾ : 16 ਅਗਸਤ-ਨਿਰਦੇਸ਼ਕ ਬੀਜ ਡਾ. ਤਰਸੇਮ ਸਿੰਘ ਢਿੱਲੋਂ ਨੇ ਇਥੇ ਅੱਜ ਦੱਸਿਆ ਕਿ ਆਲੂ ਦੀਆਂ ਕਿਸਮਾਂ ਕੁਫਰੀ ਪੁਖਰਾਜ ਅਤੇ ਕੁਫਰੀ ਸਿੰਧੂਰੀ ਦਾ ਪ੍ਰਮਾਣਿਤ ਬੀਜ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਬੀਜ ਫਾਰਮ, ਲਾਡੋਵਾਲ ਵਿਖੇ ਉਪਲਬੱਧ ਹੈ। ਚਾਹਵੰਦ ਕਿਸਾਨ/ਕਾਸ਼ਤਕਾਰ ਉੱਪਰ ਦੱਸੀਆਂ ਹੋਈਆਂ ਕਿਸਮਾਂ ਦਾ ਬੀਜ ਨਿਰਦੇਸ਼ਕ (ਬੀਜ), ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਤੋਂ ਅਗੇਤਾ ਬੁੱਕ ਕਰਵਾ ਸਕਦੇ ਹਨ। ਵਧੇਰੇ ਜਾਣਕਾਰੀ ਲਈ ਇਨ•ਾਂ ਨੰਬਰਾਂ 81463-00510, 81469-00162, 94640-37325 ਅਤੇ ਈ ਮੇਲ : directorseeds@pau.edu ਤੇ ਸੰਪਰਕ ਕਰ ਸਕਦੇ ਹਨ।