ਸਾਊਦੀ ਅਰਬ ਨੇ ਭਾਰਤ ਤੋਂ ਪੋਲਟਰੀ ਦਰਾਮਦ 'ਤੇ ਲਾਈ ਅਸਥਾਈ ਰੋਕ

March 04 2018

 ਨਵੀਂ ਦਿੱਲੀ-ਸਾਊਦੀ ਅਰਬ ਨੇ ਭਾਰਤ ਤੋਂ ਚਿਕਨ ਤੇ ਅੰਡੇ ਦੀ ਕਿਸੇ ਵੀ ਕਿਸਮ ਦੀ ਦਰਾਮਦ ਨੂੰ ਅਸਥਾਈ ਤੌਰ ਤੇ ਰੋਕ ਦਿੱਤਾ ਹੈ। ਕਰਨਾਟਕਾ ਦੇ ਕੁਝ ਜ਼ਿਲਿਆਂ ਚ ਬਹੁਤ ਜ਼ਿਆਦਾ ਏਵੀਅਨ ਇਨਫਲੂਏਂਜਾ (ਪੰਛੀਆਂ ਚ ਪਾਈ ਜਾਣ ਵਾਲੀ ਇਕ ਬੀਮਾਰੀ) ਫੈਲਣ ਦੀ ਵਜ੍ਹਾ ਨਾਲ ਇਹ ਫੈਸਲਾ ਕੀਤਾ ਗਿਆ ਹੈ। ਐਗਰੀਕਲਚਰ ਐਂਡ ਪ੍ਰੋਸੈੱਸਡ ਫੂਡ ਜਫੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏਪੀਡਾ) ਨੇ ਇਕ ਨੋਟੀਫਿਕੇਸ਼ਨ ਕਿਹਾ ਹੈ ਕਿ ਸਾਊਦੀ ਅਰਬ ਦੇ ਜਲਵਾਯੂ, ਪਾਣੀ ਤੇ ਖੇਤੀ ਮੰਤਰਾਲਾ ਨੇ ਇਨਫਲੂਏਂਜਾ ਦੇ ਪ੍ਰਕੋਪ ਕਾਰਨ ਭਾਰਤ ਤੋਂ ਸਾਰੇ ਜਿਊਂਦੇ ਪੰਛੀਆਂ, ਚੂਚਿਆਂ ਤੇ ਅੰਡਿਆਂ (ਜਿਨ੍ਹਾਂ ਚ ਚੂਚੇ ਹੋਣ) ਦੀ ਦਰਾਮਦ ਤੇ ਅਸਥਾਈ ਰੋਕ ਲਾ ਦਿੱਤੀ ਹੈ। ਹਾਲਾਂਕਿ ਭਾਰਤ ਦੇ ਸਾਲਾਨਾ 8 ਕਰੋੜ ਡਾਲਰ ਦੇ ਪੋਲਟਰੀ ਉਤਪਾਦਾਂ ਚ ਸਾਊਦੀ ਅਰਬ ਦਾ ਯੋਗਦਾਨ ਸਿਰਫ 3 ਫੀਸਦੀ ਹੀ ਰਹਿੰਦਾ ਹੈ ਪਰ ਫਿਰ ਵੀ ਬਰਾਮਦਕਾਰਾਂ ਨੂੰ ਹੋਰ ਦਰਾਮਦਕਾਰ ਦੇਸ਼ਾਂ ਤੇ ਇਸਦਾ ਅਸਰ ਪੈਣ ਦਾ ਡਰ ਸਤਾ ਰਿਹਾ ਹੈ। ਭਾਰਤ ਦੀ ਕੁਲ ਪੋਲਟਰੀ ਬਰਾਮਦ ਚ ਓਮਾਨ 38 ਫੀਸਦੀ ਹਿੱਸੇਦਾਰੀ ਨਾਲ ਸਭ ਤੋਂ ਮੋਹਰੀ ਰਹਿੰਦਾ ਹੈ ਤੇ ਇਸ ਤੋਂ ਬਾਅਦ ਮਾਲਦੀਵ (9.3 ਫੀਸਦੀ) ਤੇ ਵੀਅਤਨਾਮ (7.6 ਫੀਸਦੀ) ਦਾ ਯੋਗਦਾਨ ਰਹਿੰਦਾ ਹੈ।

2 ਸਾਲਾਂ ਚ ਭਾਰਤ ਦੇ ਪੋਲਟਰੀ ਉਤਪਾਦ 

ਵਾਰ-ਵਾਰ ਹੋਣ ਵਾਲੇ ਏਵੀਅਨ ਇਨਫਲੂਏਂਜਾ ਦੇ ਪ੍ਰਕੋਪ ਕਾਰਨ ਪਿਛਲੇ 2 ਸਾਲਾਂ ਚ ਭਾਰਤ ਦੇ ਪੋਲਟਰੀ ਉਤਪਾਦਾਂ ਦੀ ਬਰਾਮਦ ਚ ਗਿਰਾਵਟ ਆਈ ਹੈ। 2 ਸਾਲਾਂ ਤੋਂ 10 ਕਰੋੜ ਡਾਲਰ ਦੇ ਬੈਂਚਮਾਰਕ ਤੋਂ ਉਪਰ ਰਹਿਣ ਤੋਂ ਬਾਅਦ ਵਿੱਤੀ ਸਾਲ 2017-17 ਚ ਭਾਰਤ ਦੀ ਪੋਲਟਰੀ ਬਰਾਮਦ ਘਟ ਕੇ 7.931 ਕਰੋੜ ਡਾਲਰ ਤੇ ਆ ਗਈ ਹੈ। ਅਪ੍ਰੈਲ-ਦਸੰਬਰ 2017 ਦੀ ਮਿਆਦ ਚ ਵੀ ਭਾਰਤ ਦੇ ਪੋਲਟਰੀ ਉਤਪਾਦਾਂ ਦੀ ਕੁੱਲ ਬਰਾਮਦ ਚ ਗਿਰਾਵਟ ਆਈ ਤੇ ਇਹ 5.9 ਕਰੋੜ ਡਾਲਰ ਰਹੀ। 

ਅਪ੍ਰੈਲ-ਦਸੰਬਰ 2017 ਦੌਰਾਨ ਰੁਪਏ ਦੇ ਰੂਪ ਚ ਇਨ੍ਹਾਂ ਦੀ ਬਰਾਮਦ 4.27 ਫੀਸਦੀ ਡਿੱਗ ਕੇ 3.81 ਅਰਬ ਰੁਪਏ ਰਹਿ ਗਈ ਜੋ ਪਿਛਲੇ ਸਾਲ ਦੀ ਇਸੇ ਮਿਆਦ ਚ 3.98 ਅਰਬ ਰੁਪਏ ਸੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source : Jagbani