ਵੈਟਰਨਰੀ ਵਰਸਿਟੀ 'ਚ ਸ਼ੁਰੂ ਹੋਇਆ ਸਿਖਲਾਈ ਕੋਰਸ

July 26 2017

By: Ajit date:26 july 2017

ਲੁਧਿਆਣਾ, 26 ਜੁਲਾਈ -ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਵੱਲੋਂ ਇਕ ਹਫ਼ਤੇ ਦਾ 'ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ' ਸਬੰਧੀ ਸਿਖਲਾਈ ਕੋਰਸ ਸ਼ੁਰੂ ਕੀਤਾ ਗਿਆ ਹੈ | ਸਿਖਲਾਈ ਕੋਰਸ ਵਿਚ ਕੁੱਲ 27 ਸਿੱਖਿਆਰਥੀ ਹਿੱਸਾ ਲੈ ਰਹੇ ਹਨ | ਸਿਖਲਾਈ ਪ੍ਰੋਗਰਾਮ ਵਿਚ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਸਿੱਖਿਆਰਥੀ ਸਿਖਲਾਈ ਲੈਣ ਲਈ ਪਹੁੰਚੇ | ਇਸ ਸਬੰਧੀ ਜਾਣਕਾਰੀ ਦਿੰਦੇ ਡਾ. ਹਰੀਸ਼ ਕੁਮਾਰ ਵਰਮਾ ਨੇ ਦੱਸਿਆ ਕਿ ਕਿਸਾਨਾਂ ਦੀ ਆਮਦਨ ਵਧਾਉਣ ਲਈ ਦੁੱਧ ਦੇ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਨੇ ਮਹੱਤਵਪੂਰਨ ਬਦਲ ਹੈ | ਉਨ੍ਹਾਂ ਕਿਹਾ ਕਿ ਅਜਿਹੇ ਕੌਸ਼ਲ ਆਧਾਰਿਤ ਸਿਖਲਾਈ ਪ੍ਰੋਗਰਾਮ ਸਿੱਖਿਆਰਥੀਆਂ ਵਿਚ ਕਈ ਨਵੇਂ ਗੁਣਾਂ ਦਾ ਵਿਕਾਸ ਕਰਦੇ ਹਨ | ਡਾ. ਗੋਪਿਕਾ ਤਲਵਾੜ, ਵੀਨਾ ਨਾਗਰਾਜ ਅਤੇ ਅਮਿਤ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਪੰਜ ਦਿਨਾਂ ਦੇ ਇਸ ਸਿਖਲਾਈ ਪ੍ਰੋਗਰਾਮ ਵਿਚ ਦੁੱਧ ਦੀ ਪ੍ਰਾਸੈਸਿੰਗ ਕਰਕੇ ਪਨੀਰ, ਸੁਗੰਧਿਤ ਦੁੱਧ, ਲੱਸੀ, ਦਹੀਂ, ਮਿੱਠਾ ਦਹੀਂ, ਮਿਲਕ ਕੇਕ ਅਤੇ ਪਨੀਰ ਦੇ ਪਾਣੀ ਦੇ ਪਦਾਰਥ ਬਣਾਉਣ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ | ਕਿੱਤੇ ਦਾ ਪੂਰਨ ਹਿਸਾਬ ਰੱਖਣ ਲਈ ਵਹੀ ਖਾਤੇ ਦਾ ਵੇਰਵਾ ਤਿਆਰ ਕਰਨਾ ਅਤੇ ਮੰਡੀਕਾਰੀ ਦੇ ਪਹਿਲੂਆਂ ਆਦਿ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ|

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।