ਡੇਅਰੀ ਵਿਕਾਸ ਸਿਖਲਾਈ ਕੇਂਦਰ ਲਈ ਕਾਊਂਸਲਿੰਗ 31 ਸਤੰਬਰ ਨੂੰ

August 27 2018

ਫਿਰੋਜ਼ਪੁਰ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਦੇ ਵੱਲੋਂ ਡੇਅਰੀ ਕਿਸਾਨਾਂ ਲਈ (30 ਦਿਨਾਂ) ਦਾ ਡੇਅਰੀ ਵਿਕਾਸ ਕੋਰਸ 10 ਸਤੰਬਰ 2018 ਤੋਂ ਪੰਜਾਬ ਵਿਚ ਵੱਖ - ਵੱਖ ਡੇਅਰੀ ਸਿਖਲਾਈ ਕੇਂਦਰਾਂ ਵਿਚ ਚਲਾਇਆ ਜਾਵੇਗਾ। ਵਿਭਾਗ ਦੇ ਡਿਪਟੀ ਡਾਇਰੇਕਟਰ ਰਣਦੀਪ ਕੁਮਾਰ ਨੇ ਦੱਸਿਆ ਕਿ ਇਸ ਸਿਖਲਾਈ ਕੋਰਸ ਲਈ ਕਾਊਂਸਲਿੰਗ 31 ਅਗਸਤ ਨੂੰ ਰੱਖੀ ਗਈ ਹੈ, ਜਿਸ ਵਿਚ ਦੁੱਧ ਤੋਂ ਪਦਾਰਥ ਬਣਾਉਣ, ਡੇਅਰੀ ਫ਼ਾਰਮ ਦਾ ਪ੍ਰਬੰਧ, ਦੁਧਾਰੂ ਪਸ਼ੂਆਂ ਦੀ ਨਸਲ ਪਛਾਣ ਅਤੇ ਸੰਤੁਲਿਤ ਪਸ਼ੂ ਖਾਣਾ ਸਬੰਧਿਤ ਸਿਖਲਾਈ ਦਿੱਤੀ ਜਾਵੇਗੀ।

ਉਨ੍ਹਾਂ ਨੇ ਦੱਸਿਆ ਕਿ ਇਸ ਕਾਊਂਸਲਿੰਗ ਲਈ ਆਉਣ ਵਾਲੇ ਭਾਗੀਦਾਰ ਕਿਸਾਨ ਮੈਟਰਿਕ ਦਾ ਸਰਟਿਫਿਕੇਟ, ਆਧਾਰ ਕਾਰਡ ਅਤੇ ਦੋ ਪਾਸਪੋਰਟ ਸਾਈਜ਼ ਫੋਟੋ ਲੈ ਕੇ ਜ਼ਿਲ੍ਹਾ ਫਿਰੋਜਪੁਰ ਡੇਅਰੀ ਸਿਖਲਾਈ ਕੇਂਦਰ ਪਹੁੰਚਣ। ਉਨ੍ਹਾਂ ਨੇ ਦੱਸਿਆ ਕਿ 10 ਸਤੰਬਰ 2018 ਤੋਂ ਇਹ ਕੋਰਸ ਸ਼ੁਰੂ ਕਰਵਾਇਆ ਜਾਵੇਗਾ ਅਤੇ 30 ਦਿਨਾਂ ਦੀ ਸਿਖਲਾਈ ਦਿੱਤੀ ਜਾਵੇਗੀ।

ਅਧਿਕਾਰੀ ਬੀਰ ਪ੍ਰਤਾਪ ਸਿੰਘ ਗਿਲ ਨੇ ਦੱਸਿਆ ਕਿ ਕਾਊਂਸਲਿੰਗ ਵਿਚ ਭਾਗ ਲੈਣ ਵਾਲੇ ਸਬੰਧਿਤ ਕਿਸਾਨ ਨਿਰਧਾਰਤ ਪ੍ਰੋਫਾਰਮੇ ਲਈ ਪ੍ਰਾਸਪੇਕਟਸ ਸਬੰਧਤ ਡਿਪਟੀ ਡਾਇਰੇਕਟਰ ਡੇਅਰੀ ਬਲਾਕ ਏ, ਕਮਰਾ ਨੰਬਰ 3 ਅਤੇ 4 ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜਪੁਰ ਦੇ ਦਫਤਰ ਤੋਂ ਪ੍ਰਾਪਤ ਕਰ ਸਕਦੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: Rozana Spokesman