ਗਾਂ ਨੇ ਦਿੱਤਾ ਦੋ ਮੂੰਹਾਂ ਵਾਲੀ ਵੱਛੀ ਨੂੰ ਜਨਮ

September 08 2017

ਗੁਰਪ੍ਰਸਾਦ ਲਾਲੀ ਸਰਮਾ- ਅੱਜ ਦੋਦਾ ਕਸਬੇ ਵਿਖੇ ਕੁਦਰਤ ਨੇ ਅਵੱਲਾ ਹੀ ਕਰਿਸ਼ਮਾ ਕੀਤਾ ਹੈ। ਇੱਥੇ ਇਕ ਗਾਂ ਨੇ ਦੋ ਮੂੰਹਾ ਵਾਲੀ  ਇੱਕ ਵੱਛੀ ਨੂੰ ਜਨਮ ਦਿੱਤਾ ਹੈ ਅਤੇ ਇਸਨੂੰ ਵੇਖਣ ਵਾਲਿਆ ਦਾ  ਤਾਂਤਾ ਲੱਗਾ ਹੋਇਆ ਹੈ।  ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹਰਦੀਪ ਸਿੰਘ ਪੁੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਅਜ ਸਾਡੀ ਪਾਲਤੂ ਗਾਂ ਨੇ ਦੋ ਮੂੰਹਾ ਵਾਲੀ ਵੱਛੀ ਨੂੰ ਜਨਮ ਦਿੱਤਾ ਹੈ। ਜਿਸਦੇ ਚਾਰ ਅੱਖਾਂ ਅਤੇ ਇੱਕ ਸਿਰ ਹੈ। ਫਿਲਹਾਲ ਉਹ ਤੰਦਰੁਸਤ ਹੈ। ਉਧਰ ਵੈਟਨਰੀ ਡਾਕਟਰ ਗੁਰਚਰਨ ਸਿੰਘ ਅਤੇ ਜਸਵਿੰਦਰ ਸਿੰਘ ਨੇ ਮੌਕੇ ਪੁੱਜਕੇ ਇਸਦੀ ਜਾਚ ਕੀਤੀ ਅਤੇ ਕਿਹਾ ਕਿ ਅਜਿਹੇ ਗਊਵੰਸ਼ ਜਿਆਦਾ ਦੇਰ ਨਹੀ ਜਿਊਦੇ ਰਹਿੰਦੇ। ਉਨ•ਾਂ ਦੱਸਿਆ ਕਿ ਸਿਰ ਭਾਰੀ ਹੋਣ ਕਾਰਨ ਇਸਨੂੰ ਖੜੇ ਹੋਣ ਵਿਚ ਦਿੱਕਤ ਆ ਰਹੀ ਹੈ ਅਤੇ ਇਸਦਾ ਅਪਰੇਸ਼ਨ ਸੰਭਵ ਨਹੀ ਹੈ ਅਤੇ ਇਹ ਵੱਧ ਵੱਧ ਦੋ ਦਿਨ ਤੱਕ ਹੀ ਜਿਊਂਦੀ ਰਹਿ ਸਕਦੀ ਹੈ।’