By: Ajit Date: 11 August 2017
ਲੁਧਿਆਣਾ, 11 ਅਗਸਤ (ਬੀ.ਐਸ.ਬਰਾੜ)-ਪਸ਼ੂਆਂ ਵਿਚ ਵੱਧ ਤਾਪਮਾਨ ਦੀ ਬਿਮਾਰੀ ਪੰਜਾਬ ਵਿਚ ਇਕ ਆਮ ਪਾਈ ਜਾਣ ਵਾਲੀ ਸਮੱਸਿਆ ਹੈ| ਇਹ ਬਿਮਾਰੀ ਮੁੱਖ ਰੂਪ ਵਿਚ ਦੋਗਲੀ ਤੇ ਵਿਦੇਸ਼ੀ ਨਸਲ ਦੇ ਜਾਨਵਰਾਂ ਵਿਚ ਜ਼ਿਆਦਾ ਹੁੰਦੀ ਹੈ, ਪਰ ਦੇਸੀ ਗਾਂਵਾਂ ਤੇ ਮੱਝਾਂ ਵਿਚ ਵੀ ਵੇਖੀ ਗਈ ਹੈ| ਇਸ ਦਾ ਮੁੱਖ ਕਾਰਲ ਵਾਯੂਮੰਡਲ ਵਿਚ ਉੱਚ ਤਾਪਮਾਨ ਹੈ| ਇਸ ਸਬੰਧੀ ਜਾਣਕਾਰੀ ਦਿੰਦਿਆ ਯੂਨੀਵਰਸਿਟੀ ਦੇ ਵੈਟਰਨਰੀ ਮੈਡੀਸਨ ਵਿਭਾਗ ਦੇ ਮੁਖੀ ਡਾ: ਸੰਜੀਵ ਕੁਮਾਰ ਉਪਲ ਨੇ ਕਿਹਾ ਕਿ ਅੱਜ ਕੱਲ੍ਹ ਵਰਗੇ ਮੌਸਮ ਵਿਚ ਗਰਮੀ ਦਾ ਦਬਾਅ ਵੱਧ ਜਾਂਦਾ ਹੈ ਤੇ ਪਸ਼ੂ ਦੇ ਸਰੀਰ ਦਾ ਤਾਪਮਾਨ ਸੰਤੁਲਿਤ ਕਰਨ ਦੀ ਸਮਰੱਥਾ ਸੁਚਾਰੂ ਤਰੀਕੇ ਨਾਲ ਕੰਮ ਨਹੀਂ ਕਰਦੀ| ਜਿਸ ਨਾਲ ਪਸ਼ੂਆਂ ਵਿਚ ਵੱਧ ਤਾਪਮਾਨ ਦੀ ਸ਼ਿਕਾਇਤ ਹੰਦੀ ਹੈ| ਪਸ਼ੂ ਦਾ ਧੌਾਸਾ (ਤੇਜ਼ੀ ਨਾਲ ਸਾਹ ਲੈਣਾ) ਵੱਜਣ ਲੱਗ ਪੈਂਦਾ ਹੈ| ਜਿਸ ਨਾਲ ਪਾਚਣ ਸਮਰੱਥਾ 'ਤੇ ਅਸਰ ਆਉਂਦਾ ਹੈ ਤੇ ਪਸ਼ੂ ਭਾਰੀ ਮਾਤਰਾ ਵਿਚ ਦੁੱਧ ਘੱਟ ਜਾਂਦਾ ਹੈ| ਆਮ ਤੌਰ 'ਤੇ ਦੁਪਹਿਰ ਅਤੇ ਸ਼ਾਮ ਨੂੰ ਪਸ਼ੂ ਦਾ ਤਾਪਮਾਨ ਵਧੇਰੇ ਹੁੰਦਾ ਹੈ ਜਦਕਿ ਰਾਤ ਨੂੰ ਅਤੇ ਤੜਕੇ ਇਹ ਠੀਕ ਰਹਿੰਦਾ ਹੈ|
ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।