ਸਿਰਫ 2 ਘੰਟੇ ਦੀ ਮਿਹਨਤ ਨਾਲ 15 ਤੋਂ 20 ਹਜ਼ਾਰ ਕਮਾਉਂਦਾ ਕਿਸਾਨ

February 22 2018

ਲਖਨਊ: ਫਤਿਹਪੁਰ ਜ਼ਿਲ੍ਹੇ ਦਾ ਕਿਸਾਨ ਅਮਿਤ ਪਟੇਲ ਪਿਛਲੇ 13 ਸਾਲਾਂ ਤੋਂ ਹਰੇ ਧਨੀਏ ਦੀ ਖੇਤੀ ਕਰ ਰਿਹਾ ਹੈ। ਉਹ ਦਿਨ ਵਿੱਚ ਦੋ ਘੰਟੇ ਦੀ ਮਿਹਨਤ ਕਰਕੇ 15 ਤੋਂ 20 ਹਜ਼ਾਰ ਰੁਪਏ ਪ੍ਰਤੀ ਮਹੀਨਾ ਆਸਾਨੀ ਨਾਲ ਕਮਾ ਲੈਂਦਾ ਹੈ।

ਅਮਿਤ ਅਨੁਸਾਰ ਉਹ ਹਰ ਸਾਲ ਡੇਢ ਵਿੱਘੇ ਦੇ ਖੇਤ ਵਿੱਚ ਧਨੀਏ ਦੀ ਖੇਤੀ ਕਰਕੇ 2 ਲੱਖ ਰੁਪਏ ਕਮਾਉਂਦਾ ਹੈ। ਅਮਿਤ ਪਟੇਲ 12 ਮਹੀਨੇ ਧਨੀਏ ਦੀ ਖੇਤੀ ਕਰਦਾ ਹੈ। ਉਹ ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਤੋਂ 26 ਕਿਲੋਮੀਟਰ ਦੂਰ ਮਾਲਵਾਂ ਬਲਾਕ ਦਾ ਰਹਿਣ ਵਾਲਾ ਹੈ।

ਅਮਿਤ ਪਟੇਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕੇ ਵਿੱਚ ਬਾਂਦਰ ਬਹੁਤ ਹਨ। ਉਹ ਫਸਲ ਦਾ ਬਹੁਤ ਨੁਕਸਾਨ ਕਰਦੇ ਹਨ। ਇਸ ਲਈ ਉਸ ਨੇ ਸੋਚਿਆ ਕਿ ਕਿਉਂ ਨਾ ਧਨੀਆ ਦੀ ਖੇਤੀ ਕੀਤੀ ਜਾਵੇ। ਉਹ ਪਿਛਲੇ 13 ਸਾਲਾਂ ਤੋਂ ਧਨੀਆ ਦੀ ਕਾਸ਼ਤ ਕਰ ਰਿਹਾ ਹੈ ਤੇ ਚੰਗੇ ਲਾਭ ਲੈ ਰਿਹਾ ਹੈ।

ਉਹ ਦੱਸਦਾ ਹੈ ਕਿ ਸਵੇਰੇ ਸ਼ਾਮ ਮਿਲਾ ਕੇ ਮਸਾਂ ਉਹ ਦੋ ਘੰਟੇ ਖੇਤ ਵਿੱਚ ਕੰਮ ਕਰਦਾ ਹੈ। ਮਾਰਕੀਟ ਤੋਂ ਹਰ ਰੋਜ਼, ਉਹ 800 ਤੋਂ 2000 ਰੁਪਏ ਦੇ ਵਿਚਕਾਰ ਕਮਾਉਂਦਾ ਹੈ।

ਅਮਿਤ ਪਟੇਲ ਮੁਤਾਬਕ, “ਇੱਕ ਵਿਘੇ ਵਿਚ 40 ਕਿਆਰੀਆਂ ਬਣਾਉਂਦਾ ਹੈ। ਇਸ ਤੋਂ ਬਾਅਦ ਬਿਜਾਈ ਕਰਦਾ ਹੈ। 40 ਦਿਨਾਂ ਵਿੱਚ ਧਨੀਆ ਵੇਚਣ ਲਈ ਤਿਆਰ ਹੋ ਜਾਂਦਾ ਹੈ। ਉਸ ਨੇ ਦੱਸਿਆ ਕਿ ਧਨੀਆ ਦੀ ਖੇਤੀ ਵਿੱਚ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਖੇਤ ਵਿੱਚ ਪਾਣੀ ਨਾ ਰੁਕੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: ABP Sanjha