ਸਾਬਕਾ ਗਵਰਨਰ ਨੂੰ ਕਿਸਾਨ ਕਰਜ਼ਾ ਮੁਆਫੀ 'ਤੇ ਇਤਰਾਜ...

December 13 2017

ਨਵੀਂ ਦਿੱਲੀ- ਕਿਸਾਨ ਕਰਜ਼ਾ ਮੁਆਫੀ ਬਾਰੇ ਤੇਜ਼ ਹੁੰਦੀ ਆਵਾਜ਼ ਦੇ ਦੌਰ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ (ਆਰ ਬੀ ਆਈ) ਦੇ ਸਾਬਕਾ ਗਵਰਨਰ ਵਾਈ ਵੀ ਰੈਡੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਅਰਥ ਵਿਵਸਥਾ ਅਤੇ ਕਰਜ਼ਾ ਸੱਭਿਆਚਾਰ ਲਈ ਠੀਕ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਰਾਜਨੀਤਕ ਫੈਸਲਾ ਹੁੰਦਾ ਹੈ, ਪਰ ਲੰਬੇ ਸਮੇਂ ਲਈ ਇਸ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ।

ਰਿਜ਼ਰਵ ਬੈਂਕ ਦੇ ਇਕ ਹੋਰ ਸਾਬਕਾ ਗਵਰਨਰ ਸੀ. ਰੰਗਰਾਜਨ ਨੇ ਵੀ ਇਸੇ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਕਰਜ਼ਾ ਮੁਆਫ ਕੀਤੇ ਜਾਣ ਦੇ ਥਾਂ ਕਿਸਾਨਾਂ ਨੂੰ ਕਰਜ਼ਾ ਵਾਪਸ ਕਰਨ ਲਈ ਲੰਬਾ ਸਮਾਂ ਦੇਣਾ ਵਧੀਆ ਬਦਲ ਹੋਵੇਗਾ। ਵਾਈ ਵੀ ਰੈਡੀ ਨੇ ਕਿਹਾ ਕਿ ਅੱਜ ਦੇਸ਼ ਦਾ ਹਰ ਰਾਜਨੀਤਕ ਦਲ ਕਿਸੇ ਨਾ ਕਿਸੇ ਰਾਜ ਵਿੱਚ ਇਸ ਤਰ੍ਹਾਂ ਦੀ ਪੇਸ਼ਕਸ਼ ਕਰ ਰਿਹਾ ਹੈ।

ਰੈਡੀ ਇਥੇ ਵਿੱਤ ਸੰਮੇਲਨ 2017 ਦੇ ਮੌਕੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਇਸ ਦੌਰਾਨ ਰੰਗਰਾਜਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਪਰੇਸ਼ਾਨੀ ਵਾਲੇ ਸਾਲ ਵਿੱਚ ਤੁਸੀਂ ਵਿਆਜ ਭੁਗਤਾਨ ਤੋਂ ਛੋਟ ਦੇ ਸਕਦੇ ਹੋ। ਦੂਸਰਾ ਤੁਸੀਂ ਕਰਜ਼ੇ ਦਾ ਪੁਰਨਗਠਨ ਕਰਕੇ ਰਾਹਤ ਦੇ ਸਕਦੇ ਹੋ। ਇਸ ਤੋਂ ਕਿਸਾਨਾਂ ਨੂੰ ਕਰਜ਼ ਵਾਪਸ ਲਈ ਵੱਧ ਸਮਾਂ ਮਿਲ ਜਾਵੇਗਾ ਤੇ ਅੰਤ ਸਫਲਤਾ ਨਾ ਮਿਲਣ ‘ਤੇ ਕਰਜ਼ ਮੁਆਫੀ ਦੇ ਬਾਰੇ ਸੋਚਿਆ ਜਾ ਸਕਦਾ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: ABP Sanjha