ਸਰਕਾਰੀ ਸਕੀਮ ਦੇ ਨਾਂ 'ਤੇ ਨੌਕਰੀ ਦਵਾਉਣ ਦਾ ਝਾਂਸਾ ਦੇ ਕੇ ਠੱਗੇ 15,200

February 24 2018

ਚਰਖੀ ਦਾਦਰੀ — ਸੂਬੇ ਚ ਅਪਰਾਧ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ। ਇਸ ਸੂਚੀ ਵਿਚ ਇਕ ਹੋਰ ਅਪਰਾਧਕ ਮਾਮਲਾ ਸ਼ਾਮਲ ਹੋ ਗਿਆ ਹੈ। ਇਸ ਮਾਮਲੇ ਚ ਇਕ ਵਿਅਕਤੀ ਤੋਂ ਡਿਜੀਟਲ ਇੰਡੀਆ ਸਕੀਮ ਦੇ ਨਾਮ ਤੇ 15,200 ਰੁਪਏ ਦੀ ਧੋਖਾਧੜੀ ਕੀਤੀ ਗਈ। ਜਾਣਕਾਰੀ ਅਨੁਸਾਰ ਪੱਤਰ ਚ ਕੇਂਦਰੀ ਸੰਚਾਰ ਮੰਤਰੀ ਅਤੇ ਪ੍ਰਧਾਨ ਮੰਤਰੀ ਵਲੋਂ ਦਿੱਲੀ ਵਿਚ ਸਕੀਮ ਦਾ ਉਦਘਾਟਨਾ ਕਰਨ ਬਾਰੇ ਪੂਰੀ ਜਾਣਕਾਰੀ ਦਿੱਤੀ ਹੋਈ ਸੀ। ਵਿਅਕਤੀ ਦੇ ਘਰ ਇਕ ਸਵੀਪਰ ਕਮ ਚਪੜਾਸੀ ਦੇ ਅਹੁਦੇ ਦੀ ਟ੍ਰੇਨਿੰਗ ਲਈ ਚਿੱਠੀ ਆਈ ਜੋ ਕਿ ਉਸਨੂੰ ਰਜਿਸਟਰਡ ਡਾਕ ਦੁਆਰਾ ਮਿਲੀ।

ਪੰਜ ਸਫ਼ਿਆਂ ਦੀ ਇਸ ਚਿੱਠੀ ਚ ਟ੍ਰੇਨਿੰਗ ਤੋਂ ਬਾਅਦ ਸਵੀਪਰ ਕਮ ਚਪੜਾਸੀ ਦੇ ਅਹੁਦੇ ਦਾ ਨਿਯੁਕਤੀ ਪੱਤਰ ਵੀ ਸੀ। ਇਸ ਕੰਮ ਦੀ ਟ੍ਰੇਨਿੰਗ ਲੈਣ ਲਈ ਸਿਕਿਊਰਟੀ ਦੇ ਨਾਮ ਤੇ 15,200 ਰੁਪਏ ਦੀ ਫੀਸ ਦੀ ਮੰਗ ਕੀਤੀ ਗਈ। ਪੀੜਤ ਵਿਅਕਤੀ ਨੇ ਇਸ ਫੀਸ ਨੂੰ ਬੈਂਕ ਖਾਤੇ ਵਿਚ ਜਮ੍ਹਾ ਕਰਵਾ ਦਿੱਤਾ। ਹਾਲਾਂਕਿ ਇਸ ਤੋਂ ਬਾਅਦ ਉਸਨੂੰ ਲੱਗਾ ਕਿ ਸ਼ਾਇਦ ਉਸ ਨਾਲ ਧੋਖਾ ਹੋਇਆ ਹੈ, ਜਿਸ ਕਾਰਨ ਪੀੜਤ ਪਵਨ ਕੁਮਾਰ ਨੇ ਇਸ ਧੋਖੇ ਦੀ ਸ਼ਿਕਾਇਤ ਸਦਰ ਥਾਣੇ ਵਿਚ ਦਰਜ ਕਰਵਾਈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source : jagbani