ਵੈਟਰਨਰੀ ਵਰਸਿਟੀ ਨੇ ਉੱਦਮੀ ਵਿਕਾਸ ਸਿਖਲਾਈ ਸਬੰਧੀ ਅਰਜ਼ੀਆਂ ਦੀ ਕੀਤੀ ਮੰਗ

November 30 -0001

By: Ajit date: 20 july 2017

ਲੁਧਿਆਣਾ, 20 ਜੁਲਾਈ -ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਪਸ਼ੂਧਨ ਉਤਪਾਦ ਤਕਨਾਲੋਜੀ ਵਿਭਾਗ ਵਲੋਂ 24 ਤੋਂ 28 ਜੁਲਾਈ ਤੱਕ ਪੰਜ ਦਿਨਾਂ ਦਾ ਵਿਸ਼ੇਸ਼ ਸਿਖਲਾਈ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ | ਸਿਖਲਾਈ ਪ੍ਰੋਗਰਾਮ ਦਾ ਵਿਸ਼ਾ 'ਉਦਮੀ ਵਿਕਾਸ ਲਈ ਮੁਰਗੀਆਂ ਦੀ ਸਾਫ਼ ਸੁਥਰੀ ਪ੍ਰਸੈਸਿੰਗ ਅਤੇ ਗੁਣਵੱਤਾ ਭਰਪੂਰ ਉਤਪਾਦ' | ਇਸ ਸਬੰਧੀ ਡਾ. ਮਨੀਸ਼ ਕੁਮਾਰ ਚੈਟਲੀ ਨੇ ਦੱਸਿਆ ਕਿ ਕਿਸਾਨਾਂ, ਨਵੇਂ ਉਦਮੀਆਂ ਅਤੇ ਰੁਜ਼ਗਾਰ ਲਈ ਰੁਚਿਤ ਨੌਜਵਾਨਾਂ ਲਈ ਇਹ ਸਿਖਲਾਈ ਬਹੁਤ ਫਾਇਦੇਮੰਦ ਰਹੇਗੀ | ਉਨ੍ਹਾਂ ਕਿਹਾ ਕਿ ਸਿਖਲਾਈ ਵਿਚ 25 ਲੈਕਚਰ ਅਤੇ ਪ੍ਰਯੋਗੀ ਕਲਾਸਾਂ ਲਗਾਈਆਂ ਜਾਣਗੀਆਂ, ਜਿਨ੍ਹਾਂ ਵਿਚ ਮੀਟ ਨੂੰ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਕਰ ਕੇ ਉਸ ਦੇ ਉਤਪਾਦ ਬਨਾਉਣੇ, ਪੈਕਿੰਗ ਕਰਨੀ ਅਤੇ ਲੰਮੇ ਸਮੇਂ ਤਕ ਸੰਭਾਲ ਕੇ ਰੱਖਣ ਸਬੰਧੀ ਤਕਨੀਕੀ ਗਿਆਨ ਦਿੱਤਾ ਜਾਏਗਾ | ਪੋਲਟਰੀ ਮੀਟ ਦੇ ਕਈ ਤਰ੍ਹਾਂ ਦੇ ਉਤਪਾਦ ਜਿਵੇਂ ਮੀਟ ਬਾਲ, ਕੋਫਤਾ, ਪੈਟੀਆਂ, ਸਾਸੈਜ, ਅਚਾਰ, ਕਟਲੇਟ ਆਦਿ ਬਣਾਉਣੇ ਸਿਖਾਏ ਜਾਣਗੇ | ਤਿਆਰ ਸਮਾਨ ਦੀ ਮੰਡੀਕਰਨ ਸਬੰਧੀ ਨੁਕਤੇ ਸਿੱਖਿਆਰਥੀਆਂ ਨਾਲ ਸਾਂਝੇ ਕੀਤੇ ਜਾਣਗੇ | ਜੋ ਲੋਕ ਆਪਣੀ ਇਕਾਈ ਸਥਾਪਿਤ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਬੈਂਕਾਂ ਜਾਂ ਵਿੱਤੀ ਸੰਸਥਾਵਾਂ ਤੋਂ ਮਿਲਦੀ ਵਿੱਤੀ ਸਹਾਇਤਾ, ਸਰਕਾਰੀ ਸਕੀਮਾਂ, ਲਾਈਸੈਂਸ ਲੈਣ ਦੇ ਤਰੀਕੇ, ਖਾਧ ਪਦਾਰਥਾਂ ਲਈ ਰੱਖੇ ਜਾਂਦੇ ਮਾਪਦੰਡ, ਲੇਬਲ ਲਗਾਉਣਾ ਅਤੇ ਵੱਖ-ਵੱਖ ਵਿਭਾਗਾਂ ਦੇ ਨੇਮਾਂ ਨੂੰ ਪੂਰਿਆਂ ਕਰਨ ਸਬੰਧੀ ਪੂਰਨ ਜਾਣਕਾਰੀ ਮੁਹੱਈਆ ਕਰਵਾਈ ਜਾਏਗੀ |

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।