ਵੇਰਕਾ ਦਾ ਘਿਓ ਹੋਇਆ ਸਸਤਾ

February 27 2018

ਚੰਡੀਗੜ੍ਹ-ਵੇਰਕਾ ਨੇ ਘਿਓ ਦੀ ਕੀਮਤ ਘਟਾ ਦਿੱਤੀ ਹੈ। ਹੁਣ ਵੇਰਕਾ ਘਿਓ 20 ਰੁਪਏ ਪ੍ਰਤੀ ਲੀਟਰ/ਕਿਲੋਗ੍ਰਾਮ ਸਸਤਾ ਮਿਲੇਗਾ।ਮਿਲਕਫੈੱਡ ਵੱਲੋਂ ਅੱਜ ਤੋਂ ਇਹ ਕਟੌਤੀ ਲਾਗੂ ਹੋ ਗਈ ਹੈ। ਪੰਜਾਬ ਸਟੇਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਸ ਫੈਡਰੇਸ਼ਨ (ਮਿਲਕਫੈੱਡ) ਦੇ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਐਚ ਐਸ ਗਰੇਵਾਲ ਨੇ ਇਸਦੀ ਪੁਸ਼ਠੀ ਕੀਤੀ।

ਵੇਰਕਾ ਉਤਪਾਦਾਂ ਦੀ ਵਿਕਰੀ ਤੋਂ ਪ੍ਰਾਪਤ ਹੋਣ ਵਾਲੇ ਫੰਡਸ ਦਾ ਵੱਡਾ ਹਿੱਸਾ ਦੁੱਧ ਦੀ ਖਰੀਦ ’ਤੇ ਖ਼ਰਚ ਕਰਦਾ ਹੈ। ਮੁਨਾਫ਼ੇ ਦਾ 80 ਤੋਂ 85 ਫ਼ੀਸਦੀ ਹਿੱਸਾ ਡੇਅਰੀ ਪਾਲਕਾਂ ਨੂੰ ਦੁੱਧ ਖਰੀਦ ਦੇ ਮੁੱਲ ਅਤੇ ਸਾਲਾਨਾ ਬੋਨਸ ਆਦਿ ਉਤੇ ਵਾਪਸ ਭੁਗਤਾਨ ਕਰ ਦਿੱਤਾ ਜਾਂਦਾ ਹੈ। ਵੇਰਕਾ ਨੇ ਸੂਬੇ ਵਿੱਚ 4 ਲੱਖ ਤੋਂ ਜ਼ਿਆਦਾ ਡੇਅਰੀ ਪਾਲਕਾਂ ਨੂੰ ਆਪਣੇ ਨਾਲ ਜੋੜਿਆ ਹੈ ਅਤੇ ਇਹ ਸਾਰੇ 7000 ਤੋਂ ਜ਼ਿਆਦਾ ਸਹਿਕਾਰੀ ਸੁਸਾਇਟੀਜ਼ ਦੇ ਮਾਧਿਅਮ ਨਾਲ ਕੰਮ ਕਰ ਰਹੇ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source- ABP sanjha