ਰਾਜਸਥਾਨ ਚ ਨਾਰੀਅਲ ਦੇ ਬੁਰਾਦੇ ਤੇ ਖੀਰੇ ਦੀ ਖੇਤੀ

December 09 2017

ਰਾਜਸਥਾਨ ਦੀ ਬੰਜਰ ਭੂਮੀ ਨੇ ਜਦ ਇਕ ਕਿਸਾਨ ਦਾ ਖੇਤੀ ਚ ਸਾਥ ਨਹੀਂ ਦਿੱਤਾ ਤਾਂ ਉਸ ਨੇ ਜ਼ਮੀਨ ਦੀ ਬਜਾਏ ਨਾਰੀਅਲ ਦੇ ਬੁਰਾਦੇ ਤੇ ਹੀ ਖੀਰੇ ਦੀ ਖੇਤੀ ਕਰਨ ਦੀ ਠਾਣੀ ਤੇ ਹੁਣ ਉਹ ਇਸ ਨਾਲ ਪ੍ਰਤੀ ਮਹੀਨਾ ਲੱਗਭਗ ਸਵਾ ਲੱਖ ਰੁਪਏ ਕਮਾ ਰਿਹਾ ਹੈ। 

ਝੀਲਾਂ ਦਾ ਸ਼ਹਿਰ ਉਦੈਪੁਰ ਨਾਲ ਲੱਗੇ ਮਹਾਰਾਜਾ ਦੀ ਖੇੜਾ ਪਿੰਡ ਚ ਇਕ ਕਿਸਾਨ ਨੇ ਆਪਣੀ ਬੰਜਰ ਜ਼ਮੀਨ ਦੀ ਸਫਾਈ ਦੇ ਬਾਅਦ ਵੀ ਸਬਜ਼ੀਆਂ ਦੀ ਖੇਤੀ ਚ ਸਫਲ ਨਹੀਂ ਹੋਇਆ ਤਾਂ ਉਸ ਨੇ ਬਾਹਰ ਦੀ ਮਿੱਟੀ ਆਪਣੀ ਜ਼ਮੀਨ ਚ ਪਾਈ ਅਤੇ ਉਸ ਤੇ ਸਬਜ਼ੀਆਂ ਦੀ ਖੇਤੀ ਸ਼ੁਰੂ ਕੀਤੀ ਪਰ ਕੀੜਿਆਂ ਦਾ ਅਜਿਹਾ ਕਹਿਰ ਹੋਇਆ ਕਿ ਪੂਰੀ ਫਸਲ ਬਰਬਾਦ ਹੋ ਗਈ। ਬਾਅਦ ਚ ਉਸ ਨੂੰ ਪਤਾ ਚੱਲਿਆ ਕਿ ਇਸ ਜ਼ਮੀਨ ਤੇ ਖੇਤੀ ਨਹੀਂ ਕੀਤੀ ਜਾ ਸਕਦੀ ਹੈ। ਖੇਤੀ ਚ ਭਾਰੀ ਘਾਟਾ ਹੋਣ ਨਾਲ ਕਿਸਾਨ ਨੰਦ ਲਾਲ ਡਾਂਗੀ ਨੇ ਮਹਾਰਾਜਾ ਪ੍ਰਤਾਪ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨਿਕਾਂ ਦੀ ਸਲਾਹ ਲਈ ਅਤੇ ਉਸ ਦੇ ਬਾਅਦ ਉਸ ਨੇ ਪੌਲੀ ਹਾਊਸ ਚ ਖੀਰੇ ਦੀ ਵਿਗਿਆਨਕ ਖੇਤੀ ਦੀ ਸ਼ੁਰੂਆਤ ਕੀਤੀ ਤੇ ਉਹ ਸਫਲ ਵੀ ਰਿਹਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: Jagbani