ਰਾਜ ਪੁਰਸਕਾਰੀ ਕਿਸਾਨ ਰਾਜਮੋਹਨ ਸਿੰਘ ਕਾਲੇਕਾ ਕ੍ਰਿਸ਼ੀ ਕਰਮਨ ਪੁਰਸਕਾਰ ਨਾਲ ਸਨਮਾਨਿਤ

April 03 2018

ਪਟਿਆਲਾ, ਇੱਥੇ ਪੂਸਾ ਕੈਂਪਸ ਵਿਚ ਰਾਸ਼ਟਰੀ ਪੱਧਰ ਦੇ ਕ੍ਰਿਸ਼ੀ ਉੱਨਤੀ ਮੇਲੇ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਾਲ 2015-16 ਦੌਰਾਨ ਪੰਜਾਬ ਭਰ ਚ ਝੋਨੇ ਦੀ ਸਭ ਤੋਂ ਵੱਧ ਉਤਪਾਦਕਤਾ ਲੈਣ ਵਜੋਂ ਪਟਿਆਲਾ ਜ਼ਿਲ੍ਹੇ ਦੇ ਬਿਸ਼ਨਪੁਰ ਛੰਨਾ ਦੇ ਅਗਾਂਹਵਧੂ ਕਿਸਾਨ ਸ: ਰਾਜਮੋਹਨ ਸਿੰਘ ਕਾਲੇਕਾ ਨੂੰ ਕ੍ਰਿਸ਼ੀ ਕਰਮਨ ਐਵਾਰਡ ਨਾਲ 2 ਲੱਖ ਰੁਪਈਆ ਅਤੇ ਪ੍ਰਾਸ਼ਾਸ਼ਤੀ ਪੱਤਰ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸ: ਕਾਲੇਕਾ ਨੂੰ ਦਿੱਤੇ ਗਏ ਪ੍ਰਮਾਣ ਪੱਤਰ ਚ ਕਿਹਾ ਗਿਆ ਕਿ ਉਨ੍ਹਾਂ ਨੇ ਪੂਸਾ 44 ਕਿਸਮ ਤੋਂ ਰਾਜ ਭਰ ਚ ਝੋਨੇ ਦੀ ਉਤਪਾਦਕਤਾ ਸਭ ਕਿਸਾਨਾਂ ਤੋਂ ਵੱਧ ਲੈ ਕੇ ਦੂਜੇ ਕਿਸਾਨਾਂ ਨੂੰ ਰਾਹ ਦਿਖਾਇਆ ਅਤੇ ਰਾਜ ਨੂੰ ਐਨ. ਐਫ. ਐਲ. ਸਕੀਮ ਅਧੀਨ ਰਾਸ਼ਟਰ ਪੱਧਰ ਤੇ ਕ੍ਰਿਸ਼ੀ ਕਰਮਨ ਐਵਾਰਡ ਲੈਣ ਦੇ ਯੋਗ ਬਣਾਉਣ ਚ ਪ੍ਰਭਾਵਸ਼ਾਲੀ ਯੋਗਦਾਨ ਪਾਇਆ | ਸ: ਕਾਲੇਕਾ ਨੇ ਪੰਜਾਬ ਸਰਕਾਰ, ਆਈ. ਸੀ. ਏ. ਆਰ.-ਭਾਰਤੀ ਖੇਤੀ ਖੋਜ ਸੰਸਥਾਨ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਆਦਿ ਤੋਂ ਵੀ ਐਵਾਰਡ ਹਾਸਿਲ ਕੀਤੇ ਹਨ ਅਤੇ ਉਹ ਸਟੇਟ ਐਵਾਰਡੀ ਦੇ ਤੌਰ ਤੇ ਜਾਣੇ ਜਾਂਦੇ ਹਨ | ਉਹ ਯੋਜਨਾਬੰਦੀ ਅਤੇ ਜਾਣਕਾਰੀ ਨਾਲ ਖੇਤੀ ਵਿਚ ਪ੍ਰਾਪਤ ਕੀਤੀ ਸਫਲਤਾ ਲਈ ਰਾਜ ਦੇ ਕਿਸਾਨਾਂ ਲਈ ਇਕ ਚਾਨਣ ਮੁਨਾਰਾ ਹਨ | ਪੁਰਸਕਾਰ ਸਮਾਰੋਹ ਚ ਦੇਸ਼ ਭਰ ਚੋਂ ਆਏ ਕਿਸਾਨਾਂ ਅਤੇ ਵਿਗਿਆਨੀਆਂ ਨੇ ਸ: ਰਾਜਮੋਹਨ ਸਿੰਘ ਕਾਲੇਕਾ ਨੂੰ ਵਧਾਈ ਦਿੱਤੀ |

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹ

Source: Ajit News