ਯੂਰੀਆ ਦੀ ਕੀਮਤ ਨਹੀਂ ਵਧੇਗੀ, ਬੋਰੀ ਦਾ ਭਾਰ ਹੋਵੇਗਾ ਘੱਟ

February 24 2018

ਨਵੀਂ ਦਿੱਲੀ—ਸਰਕਾਰ ਨੇ ਅੱਜ ਸਾਫ਼ ਕਿਹਾ ਕਿ ਰਸਾਇਣਕ ਖਾਦ ਯੂਰੀਆ ਦੀ ਕੀਮਤ ਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ਪਰ ਇਸ ਦੀ ਬੋਰੀ ਦਾ ਭਾਰ 50 ਕਿਲੋ ਤੋਂ 45 ਕਿਲੋ ਕੀਤਾ ਜਾ ਸਕਦਾ ਹੈ। ਰਸਾਇਣ ਅਤੇ ਖਾਦ ਮੰਤਰੀ ਅਨੰਤ ਕੁਮਾਰ ਨੇ ਕਿਹਾ ਕਿ ਯੂਰੀਆ ਦਾ ਮੌਜੂਦਾ ਜੋ ਮੁੱਲ ਹੈ ਉਹੀ ਅੱਗੇ ਵੀ ਰਹੇਗਾ ਅਤੇ ਉਸ ਦੇ ਪ੍ਰਤੀ ਕਿਲੋ ਮੁੱਲ ਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ। ਮੌਜੂਦਾ ਚ ਸਬਸਿਡੀ ਵਾਲੇ ਯੂਰੀਆ ਦਾ ਮੁੱਲ 5,360 ਰੁਪਏ ਪ੍ਰਤੀ ਟਨ ਨਿਰਧਾਰਤ ਕੀਤਾ ਹੋਇਆ ਹੈ। 

ਕੁਮਾਰ ਨੇ ਕਿਹਾ ਕਿ ਅਗਲੇ ਕੁਝ ਸਾਲਾਂ ਚ ਦੇਸ਼ ਦੀਆਂ ਜ਼ਰੂਰਤਾਂ ਅਨੁਸਾਰ ਯੂਰੀਆ ਦਾ ਉਤਪਾਦਨ ਵਧਾਇਆ ਜਾਵੇਗਾ। ਇਸ ਦੇ ਤਹਿਤ ਇਸ ਸਾਲ ਦੇ ਅੰਤ ਤੱਕ ਤੇਲੰਗਾਨਾ ਦੇ ਰਾਮਗੁੰਡਮ ਕਾਰਖਾਨੇ ਚ ਉਤਪਾਦਨ ਸ਼ੁਰੂ ਹੋ ਜਾਵੇਗਾ। ਸਾਲ 2019 ਦੇ ਫਰਵਰੀ ਚ ਰਾਜਸਥਾਨ ਦੇ ਕੋਟਾ ਜ਼ਿਲੇ ਗਰਪਾਨ ਅਤੇ ਇਸ ਸਾਲ ਪੱਛਮੀ ਬੰਗਾਲ ਦੇ ਦੁਰਗਾਪੁਰ ਚ ਵੀ ਨਿੱਜੀ ਖੇਤਰ ਦੇ ਇਕ ਕਾਰਖਾਨੇ ਚ ਯੂਰੀਆ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਗੋਰਖਪੁਰ ਖਾਦ ਕਾਰਖਾਨਾ ਚ ਸਾਲ 2020, ਸਿੰਦਰੀ ਚ ਸਾਲ 2022 ਅਤੇ ਬਰੌਨੀ ਖਾਦ ਕਾਰਖਾਨੇ ਚ ਸਾਲ 2023 ਚ ਯੂਰੀਆ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: ABP Sanjha