ਮੋੜ ਮੰਡੀ ਦੇ ‘ਨਰਸਰੀ ਕਿੰਗ’ ਨੂੰ ਮਿਲਿਆ ਰਾਸ਼ਟਰੀ ਪੁਰਸਕਾਰ

July 24 2017

By: ABPsanjha, Date: 24 July 2017

ਚੰਡੀਗੜ੍ਹ: ਬਠਿੰਡਾ ਜ਼ਿਲ੍ਹੇ ਦੇ ਮੋੜ ਮੰਡੀ ਦੇ ਪਿੰਡ ਸੁੱਖਾ ਸਿੰਘ ਵਾਲਾ ਦੇ ਕਿਸਾਨ ਨਿਰਭੈ ਸਿੰਘ ਨੂੰ ਭਾਰਤੀ ਖੇਤੀ ਤੇ ਖੋਜ ਕੌਂਸਲ (ਆਈ ਸੀ ਏ ਆਰ) ਤੋਂ ਪੰਡਤ ਦੀਨ ਦਿਆਲ ਉਪਾਧਿਆਇ ਅੰਨਤੋਦਿਆ ਪੁਰਸਕਾਰ ਮਿਲਿਆ ਹੈ। ਪਿਛਲੇ ਦਿਨੀਂ ਕੇਂਦਰੀ ਖੇਤੀਬਾੜੀ ਮੰਤਰੀ ਰਾਧਾ ਮੋਹਨ ਸਿੰਘ ਵੱਲੋਂ ਦਿੱਲੀ ਵਿਖੇ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਭੇਟ ਕੀਤਾ ਗਿਆ ਜਿਸ ਵਿੱਚ ਸਰਟੀਫਿਕੇਟ ਦੇ ਨਾਲ ਨਾਲ ਪੰਜਾਹ ਹਜ਼ਾਰ ਰੁਪਏ ਨਗਦ ਤੇ ਪ੍ਰਸੰਸਾ ਪੱਤਰ ਸ਼ਾਮਲ ਸੀ।

‘ਨਰਸਰੀ ਕਿੰਗ’ ਨਾਲ ਜਾਣੇ ਜਾਂਦੇ ਨਿਰਭੈ ਸਿੰਘ ਨੇ ਦੁੱਧ ਅਤੇ ਦੁੱਧ ਤੋਂ ਤਿਆਰ ਵਸਤਾਂ ਦੀ ਸਿੱਧੀ ਵਿਕਰੀ, ਬਰਫ ਰਹਿਤ ਗੰਨੇ ਦਾ ਜੂਸ , ਖੇਤੀ ਸਾਹਿਤ ਬਾਰੇ ਲਾਇਬ੍ਰੇਰੀ ਅਤੇ ਸਿੱਧੀ ਮਾਰਕੀਟਿੰਗ ਵਰਗੇ ਵਿਲੱਖਣ ਕਾਰਜ ਕਰਕੇ ਕਿਸਾਨਾਂ ਨੂੰ ਆਪਣੀ ਆਮਦਨ ਵਧਾਉਣ ਦੇ ਤਰੀਕੇ ਸਿਖਾਏ ਹਨ।

 ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਸਹਿ ਨਿਰਦੇਸ਼ਕ ਡਾਕਟਰ ਜਤਿੰਦਰ ਸਿੰਘ ਬਰਾੜ, ਕਿਸਾਨ ਸਲਾਹਕਾਰ ਡਾਕਟਰ ਅਮਰਜੀਤ ਸਿੰਘ ਸੰਧੂ ਅਤੇ ਪਾਮੇਤੀ ਦੇ ਡਾਇਰੈਕਟਰ ਹਰਜੀਤ ਸਿੰਘ ਧਾਲੀਵਲ ਨੇ ਉਨ੍ਹਾਂ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ।

 ਬਠਿੰਡਾ-ਮਾਨਸਾ ਮੁੱਖ ਸੜਕ ’ਤੇ ਆਪਣੀ ਨਰਸਰੀ ਵਿੱਚ ਸਬਜ਼ੀਆਂ ਦੀਆਂ ਪਨੀਰੀਆਂ, ਫੁੱਲਾਂ ਦੀ ਪਨੀਰੀ, ਪੋਲੀ ਹਾਊਸ, ਵਰਮੀ ਕੰਪੋਸਟ, ਫਸਲੀ ਬੀਜ ਤਿਆਰ ਕਰਨ ਅਤੇ ਛੋਟੀ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਸੰਘਣੀ ਖੇਤੀ ਕਰਨ ਦੇ ਤਰੀਕੇ ਆਪਣਾ ਕੇ ਨਿਰਭੈ ਸਿੰਘ ਨੇ ਪੇਂਡੂ ਕਿਸਾਨੀ ਨੂੰ ਪੈਰਾਂ ਸਿਰ ਕਰਕੇ ਲਾਹੇਵੰਦ ਬਣਾਉਣ ਦਾ ਬੀੜਾ ਚੁੱਕਿਆ ਹੈ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।