ਮੋਟਰਾਂ 'ਤੇ ਲੱਗੇਗਾ 403 ਰੁਪਏ ਪ੍ਰਤੀ ਹਾਰਸ ਪਾਵਰ ਬਿੱਲ

March 01 2018

ਪਟਿਆਲਾ: ਜਿਹੜੇ ਕਿਸਾਨਾਂ ਨੇ ਸਵੈ-ਇੱਛਾ ਨਾਲ ਖੇਤੀ ਟਿਊਬਵੈਲਾਂ ਦੀ ਬਿਜਲੀ ਸਬਸਿਡੀ ਛੱਡਣ ਦਾ ਐਲਾਨ ਕੀਤਾ ਸੀ, ਉਹ ਹੁਣ ਬਿਜਲੀ ਦਾ ਬਿੱਲ ਭਰਿਆ ਕਰਨਗੇ। ਅਜਿਹੇ ਕਿਸਾਨਾਂ ਤੋਂ ਬਿੱਲ ਉਗਰਾਉਣ ਲਈ ਪਾਵਰਕੌਮ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਇਸ ਨੋਟੀਫਿਕੇਸ਼ਨ ਅਨੁਸਾਰ ਜੋ ਕਿਸਾਨ ਸਵੈ-ਇਛਾ ਨਾਲ ਆਪਣੀ ਮੋਟਰ ਦੀ ਸੌ ਫ਼ੀਸਦੀ ਸਬਸਿਡੀ ਛੱਡਣਗੇ, ਉਨ੍ਹਾਂ ਤੋਂ ਹਰ ਮਹੀਨੇ 403 ਰੁਪਏ ਪ੍ਰਤੀ ਹਾਰਸ ਪਾਵਰ ਤੇ 50 ਫ਼ੀਸਦੀ ਸਬਸਿਡੀ ਛੱਡਣ ਵਾਲੇ ਕਿਸਾਨਾਂ ਤੋਂ 202 ਰੁਪਏ ਪ੍ਰਤੀ ਹਾਰਸ ਪਾਵਰ ਬਿੱਲ ਵਸੂਲ ਕੀਤਾ ਜਾਵੇਗਾ।

ਪੰਜਾਬ ਮੰਤਰੀ ਮੰਡਲ ਨੇ 24 ਜਨਵਰੀ ਦੀ ਮੀਟਿੰਗ ਵਿੱਚ ਇਹ ਫੈ਼ਸਲਾ ਲਿਆ ਸੀ ਕਿ ਜੋ ਕਿਸਾਨ ਆਪਣੀ ਖੇਤੀ ਬਿਜਲੀ ਸਬਸਿਡੀ ਮਰਜ਼ੀ ਨਾਲ ਛੱਡਣਗੇ, ਉਨ੍ਹਾਂ ਨੂੰ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਲਗਾਏ ਗਏ ਫਲੈਟ ਰੇਟ ਆਧਾਰ ‘ਤੇ ਚਾਰਜ ਕੀਤਾ ਜਾਵੇਗਾ। ਕਿਸਾਨਾਂ ਨੂੰ ਆਪਣੀ ਸਬਸਿਡੀ 50 ਜਾਂ ਸੌ ਫ਼ੀਸਦੀ ਤੱਕ ਦੇਣ ਦਾ ਵਿਕਲਪ ਵੀ ਦਿੱਤਾ ਗਿਆ ਸੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source :- ABP Sanjha