ਪੰਜਾਬ ਦੇ ਮੁੱਖ ਮੰਤਰੀ ਵੱਲੋਂ ਮਾਨਵ ਅਤੇ ਵਾਤਾਵਰਣ ਲਈ ਹਾਨੀਕਾਰਕ 20 ਕੀਟਨਾਸ਼ਕਾਂ ਦੀ ਵਿੱਕਰੀ ਤੇ ਪਾਬੰਦੀ ਦੇ ਹੁਕਮ

February 01 2018

ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 20 ਕੀਟਨਾਸ਼ਕਾਂ ਦੀ ਵਿਕਰੀ ਤੇ ਪਾਬੰਦੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ ਮਾਨਵ ਲਈ ਨੁਕਸਾਨਦੇਹ ਹੋਣ ਦੇ ਨਾਲ-ਨਾਲ ਵਾਤਾਵਰਣ ਦੀ ਸਥਿਰਤਾ ਅਤੇ ਆਰਥਿਕ ਵਿਹਾਰਕਤਾ ਲਈ ਵੀ ਮਾਰੂ ਹਨ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਦੀ ਰਜਿਸਟਰੇਸ਼ਨ ਕਮੇਟੀ ਅਤੇ ਪੰਜਾਬ ਰਾਜ ਕਿਸਾਨ ਕਮਿਸ਼ਨ (ਪੀ.ਐਸ.ਐਫ.ਸੀ) ਦੀਆਂ ਸਿਫ਼ਾਰਸ਼ਾਂ ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਮੁੱਖ ਮੰਤਰੀ ਜਿਨ•ਾਂ ਕੋਲ ਖੇਤੀਬਾੜੀ ਵਿਭਾਗ ਦਾ ਚਾਰਜ ਵੀ ਹੈ ਨੇ 1 ਫਰਵਰੀ, 2018 ਤੋਂ ਇਨ•ਾਂ ਕੀਟਨਾਸ਼ਕਾਂ ਉੱਤੇ ਪਾਬੰਦੀ ਲਈ ਸਹਿਮਤੀ ਦੇ ਦਿੱਤੀ ਹੈ।

ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਬੰਧ ਵਿਚ ਕਿਸੇ ਵੀ ਤਰ•ਾਂ ਦੀ ਢਿੱਲ-ਮੱਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਉਨ•ਾਂ ਨੇ ਇਸ ਪਾਬੰਦੀ ਨੂੰ ਸਹੀ ਅਤੇ ਸਖ਼ਤ ਢੰਗ ਨਾਲ ਲਾਗੂ ਕਰਨ ਦੇ ਹੁਕਮ ਜਾਰੀ ਕੀਤੇ।

ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਤੇ ਵਿਸ਼ੇਸ਼ ਸਕੱਤਰ ਖੇਤੀਬਾੜੀ ਨੇ ਸੂਬੇ ਵਿੱਚ ਕੀਟਨਾਸ਼ਕਾਂ ਦੀ ਵਿੱਕਰੀ ਅਤੇ ਖੇਤੀਬਾੜੀ ਅਤੇ ਕਿਸਾਨਾਂ ਦੀ ਭਲਾਈ ਲਈ ਵਿਸਤ੍ਰਤ ਦਿਸ਼ਾ ਨਿਰਦੇਸ਼ ਖੇਤੀਬਾੜੀ ਡਾਇਰੈਕਟਰ ਨੂੰ ਜਾਰੀ ਕੀਤੇ ਹਨ ਅਤੇ ਡਾਇਰੈਕਟਰ ਖੇਤੀਬਾੜੀ ਨੂੰ ਕਿਹਾ ਗਿਆ ਹੈ ਕਿ ਉਹ ਇਨ•ਾਂ ਕੀਟਨਾਸ਼ਕਾਂ ਲਈ ਦਿੱਤੇ ਗਏ ਸਾਰੇ ਲਾਇਸੈਂਸਾਂ ਦੀ ਸਮੀਖਿਆ ਕਰਨ ਅਤੇ ਅੱਗੇ ਹੋਰ ਕੋਈ ਵੀ ਨਵਾਂ ਲਾਇਸੈਂਸ 1 ਫਰਵਰੀ, 2018 ਤੋਂ ਇਨ•ਾਂ ਕੀਟਨਾਸ਼ਕਾਂ ਲਈ ਜਾਰੀ ਨਾ ਕਰਨ।

ਇਨ•ਾਂ 20 ਕੀਟਨਾਸ਼ਕਾਂ ਦੀ ਸੂਚੀ ਵਿਚ ਫੋਸਫਾਮਿਡੋਨ, ਟ੍ਰਿਕਲੋਰੋਫੋਨ, ਬੈਨਫੁਰਾਕਾਰਬ, ਡਾਇਕੋਫੋਲ, ਮੈਥੋਮਾਈਲ, ਥਾਈਓਫਨੇਟ ਮਿਥਾਈਲ, ਐਂਡੋਸਲਫਾਨ, ਬਿਫੈਨਥ੍ਰਿਨ, ਕਾਰਬੋਸਲਫਾਨ, ਕਲੋਫੈਨਇਪਰ, ਡੇਜ਼ੋਮੈਟ, ਡੀਫਲੁਬੇਨਜ਼ੁਰੋਨ, ਫੈਨੀਟਰੋਥਯੋਨ, ਮੈਟਲਡੀਹਾਈਡ, ਕਾਸੂਗੈਮੇਸਿਨ, ਐਥੋਫੈਨਪਰੋਕਸ (ਐਟੋਫੈਨਪਰੋਕਸ), ਫੋਰੇਟ, ਟ੍ਰਾਈਆਜੋਫੋਸ, ਅਲਾਚੀਓਰ ਅਤੇ ਮੋਨੋਕਰੋਟੋਫੋਸ ਸ਼ਾਮਲ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: Update Punjab