ਪੰਜਾਬ ਖੇਤੀਬਾੜੀ 'ਵਰਸਿਟੀ ਨੇ ਕਿਸਾਨ ਮੇਲੇ ਦੀਆਂ ਤਰੀਕਾਂ ਐਲਾਨੀਆਂ

July 31 2017

By: Ajit Date: 31 july 2017

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਅਸ਼ੋਕ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਦੇ ਵੱਖ-ਵੱਖ ਖੇਤੀ ਵਿਗਿਆਨ ਕੇਂਦਰਾਂ ਅਤੇ ਮੁੱਖ ਕੈਂਪਸ 'ਚ ਕੁੱਲ 7 ਕਿਸਾਨ ਮੇਲੇ ਵਿਉਂਤੇ ਗਏ ਹਨ, ਜਿਨਾਂ 'ਚੋਂ ਬੱਲੋਵਾਲ ਸੌਾਖੜੀ ਅਤੇ ਗੁਰਦਾਸਪੁਰ 'ਚ 8 ਸਤੰਬਰ ਨੂੰ, ਅੰਮਿ੍ਤਸਰ ਅਤੇ ਫ਼ਰੀਦਕੋਟ 'ਚ 12 ਸਤੰਬਰ ਨੂੰ , ਯੂਨੀਵਰਸਿਟੀ ਦੇ ਕਿ੍ਸ਼ੀ ਵਿਗਿਆਨ ਕੇਂਦਰ ਰੌਣੀ (ਪਟਿਆਲਾ) 'ਚ 19 ਸਤੰਬਰ ਅਤੇ ਬਠਿੰਡਾ 'ਚ 27 ਸਤੰਬਰ ਨੂੰ ਲੱਗੇਗਾ | ਯੂਨੀਵਰਸਿਟੀ ਦੇ ਮੁੱਖ ਕੈਂਪਸ ਲੁਧਿਆਣਾ 'ਚ ਲੱਗਦਾ ਦੋ ਦਿਨਾ ਮੇਲਾ 22 ਤੇ 23 ਸਤੰਬਰ ਨੂੰ ਲਗਾਇਆ ਜਾਵੇਗਾ | ਡਾ. ਅਸ਼ੋਕ ਕੁਮਾਰ ਨੇ ਕਿਹਾ ਕਿ ਇਹ ਮੇਲੇ ਕਿਸਾਨ, ਕਿਸਾਨ ਬੀਬੀਆਂ ਤੇ ਪੇਂਡੂ ਨੌਜਵਾਨਾਂ ਨੂੰ ਖੇਤੀ ਨਾਲ ਸਬੰਧਿਤ ਨਵੀਆਂ ਖੋਜਾਂ, ਤਕਨੀਕਾਂ, ਸੁਧਰੇ ਬੀਜਾਂ ਤੇ ਖੇਤੀ ਸਾਹਿਤ ਦੀ ਜਾਣਕਾਰੀ ਦਿੰਦੇ ਹਨ|