ਨਵੇਂ ਸਾਲ 'ਤੇ ਕਿਸਾਨਾਂ ਦੇ ਹਿੱਤ 'ਚ ਇਤਿਹਾਸਕ ਫੈਸਲਾ..

January 02 2018

ਚੰਡੀਗੜ੍ਹ: ਜਿਹੜਾ ਕੰਮ ਪੰਜਾਬ ਸਰਕਾਰ ਨਾ ਕਰ ਸਕੀ ਉਹ ਹਰਿਆਣਾ ਸਰਕਾਰ ਨੇ ਦਰ ਦਿਖਾਇਆ ਹੈ। ਹਰਿਆਣਾ ਸਰਕਾਰ ਨੇ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਸਰਕਾਰ ਨੇ ‘ਭਾਵਾਨਤਰ ਭਰਪਾਈ ਯੋਜਨਾ’ ਤਹਿਤ ਕਿਸਾਨਾਂ ਨੂੰ ਮੰਡੀ ਰੇਟ ਤੇ ਸਬਜ਼ੀਆਂ ਦਾ ਭਾਅ ਦੇਣ ਦਾ ਇਤਿਹਾਸਕ ਫੈਸਲਾ ਕੀਤਾ ਹੈ। ਇਸ ਯੋਜਨ ਤਹਿਤ ਟਮਾਟਰ, ਪਿਆਜ਼, ਆਲੂ ਅਤੇ ਗੋਭੀ ਦੀਆਂ ਸ਼ਬਜ਼ੀਆਂ ਸ਼ਾਮਲ ਹਨ।

ਭਾਵਾਨਤਰ ਦਾ ਅਰਥ ਭਾਅ ਅੰਤਰ ਹੈ, ਅਰਥਾਤ ਕੀਮਤ ਦੇ ਫ਼ਰਕ ਦੀ ਭਰਪਾਈ। ਜਿੰਨ੍ਹਾਂ ਚਾਰ ਫ਼ਸਲਾਂ ਦੀ ਭਰਪਾਈ ਕੀਤੀ ਜਾਵੇਗੀ, ਉਨ੍ਹਾਂ ਵਿਚ ਟਮਾਟਰ ਲਈ 400 ਰੁਪਏ ਪ੍ਰਤੀ ਕੁਇੰਟਲ, ਆਲੂ ਲਈ 400 ਰੁਪਏ ਪ੍ਰਤੀ ਕੁਇੰਟਲ, ਗੋਭੀ ਅਤੇ ਪਿਆਜ਼ ਲਈ 500 ਰੁਪਏ ਕੁਇੰਟਲ ਦੀ ਦਰ ਨਾਲ ਭਰਪਾਈ ਕਰੇਗੀ। ਇਸ ਯੋਜਨਾ ਲਈ ਸਰਕਾਰ ਵਲੋਂ ਇਕ ਵੱਖਰਾ ਫੰਡ ਵੀ ਬਣਾਇਆ ਜਾਵੇਗਾ।

ਸ਼ੁਰੂਆਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਰਾਜ ਵਿਧਾਨ ਸਭਾ ‘ਚ ਆਪਣੇ ਹਲਕੇ ਕਰਨਾਲ ਦੇ ਪਿੰਡ ਗੰਗਰ ਤੋਂ ਕੀਤੀ ਹੈ। ਇਸ ਮੌਕੇ ਮੁੱਖ ਮੰਤਰੀ ਨੇ ‘ਭਾਵਾਨਤਰ ਭਰਪਾਈ ਈ ਪੋਟਰਲ’ ਤੇ ‘ਕ੍ਰੋਪ ਕਸਲਟਰ ਡੇਵਲਮੈਂਟ ਪੋ੍ਰਗਰਾਮ’ ਦੇ ਤਹਿਤ ਟਮਾਟਰ ਉਤਪਾਦਕ ਕਿਸਾਨ ਦਾ ਰਜਿਸਟਰੇਸ਼ਨ ਵੀ ਕੀਤੀ।

ਉਨ੍ਹਾਂ ਕਿਹਾ ਕਿ ਇਸ ਯੋਜਨਾ ਦੀ ਸ਼ੁਰੂਆਤ ਕਿਸਾਨ ਭਰਾਵਾਂ, ਖੇਤੀਬਾੜੀ ਨਾਲ ਜੁੜੇ ਵਿਗਿਆਨਕਾਂ ਅਤੇ ਹੋਰ ਮਾਹਿਰਾਂ ਨਾਲ ਗੱਲਬਾਤ ਕਰਕੇ ਕੀਤੀ ਗਈ ਹੈ।

ਇਸਦੇ ਨਾਲ ਹੀ ਸਰਕਾਰ ਹਰੇਕ ਜ਼ਿਲ੍ਹੇ ਵਿਚ ਸਰਕਾਰ ਛੋਟੀਆਂ- ਛੋਟੀਆਂ ਮੰਡੀਆਂ ਬਣਾਉਣ ਜਾ ਰਹੀ ਹੈ ਤਾਂ ਜੋ ਕਿਸਾਨ ਆਪਣੇ ਉਤਪਾਦ ਉੱਥੇ ਲਿਆ ਕੇ ਵੇਚ ਸਕਣ। ਇਸ ਤਰ੍ਹਾਂ ਘਨੌਰ ਵਿਚ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਸਥਾਪਿਤ ਕੀਤੀ ਜਾ ਰਹੀ ਹੈ, ਜੋ ਫਲ ਅਤੇ ਸਬਜ਼ੀ ਦੀ ਸਭ ਤੋਂ ਵੱਡੀ ਮੰਡੀ ਹੋਵੇਗੀ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: ABP Sanjha