ਇਹ ਕੰਮ ਕਰਨ ਨਾਲ ਆਲੂ ਦਾ ਝਾੜ ਨਿਕਲਦਾ ਵੱਧ

January 03 2018

ਲੁਧਿਆਣਾ: ਆਲੂ ਪੰਜਾਬ ਵਿਚ ਕਾਸ਼ਤ ਕੀਤੇ ਜਾਣ ਵਾਲੀ ਸਬਜ੍ਰੀ ਦੀ ਪ੍ਰਮੁੱਖ ਫ਼ਸਲ ਹੈ। ਇਹ ਸਲਾਨਾ ਲਗਭਗ 97 ਹਜ਼ਾਰ ਹੈਕਟੇਅਰ ਰਕਬੇ ਵਿੱਚ ਲਗਾਈ ਜਾਂਦੀ ਹੈ। ਜਿਸ ਵਿੱਚੋਂ 25.2 ਲੱਖ ਟਨ ਦੀ ਪੈਦਾਵਾਰ ਹੁੰਦੀ ਹੈ। ਭੁਗੋਲਿਕ ਸਥਿਤੀ ਦੇ ਹਿਸਾਬ ਨਾਲ ਪੰਜਾਬ, ਖਾਸ ਤੌਰ ਤੇ ਦੁਆਬੇ ਦਾ ਇਲਾਕਾ ਆਲੂ ਦਾ ਬੀਜ ਪੈਦਾ ਕਰਨ ਲਈ ਬਹੁਤ ਅਨੁਕੂਲ ਮੰਨਿਆਂ ਜਾਂਦਾ ਹੈ।

ਇਸ ਤੋਂ ਇਲਾਵਾ ਸਬਜੀ ਦੇ ਤੌਰ ਤੇ ਵਰਤੋਂ ਵਾਸਤੇ ਸਾਰੇ ਸੂਬੇ ਵਿਚ ਆਲੂ ਲਗਾਇਆ ਜਾਂਦਾ ਹੈ। ਕੁਝ ਕਿਸਾਨ ਅਗੇਤੇ ਮੰਡੀਕਰਣ ਦਾ ਫਾਇਦਾ ਲੈਣ ਵਾਸਤੇ ਛੇਤੀ ਤਿਆਰ ਹੋਣ ਵਾਲੀਆਂ ਕਿਸਮਾਂ ਜਿਵੇਂ ਕਿ ‘ਕੁਫਰੀ ਪੁਖਰਾਜ’ ਵਗੈਰਾ ਨੂੰ ਅਗੇਤਾ ਲਗਾਉਣ ਦੇ ਨਾਲ-2 ਕੱਚੀ ਪੁਟਾਈ ਵੀ ਕਰ ਲੈਂਦੇ ਹਨ। ਇਸ ਨਾਲ ਝਾੜ ਤਾਂ ਘੱਟ ਆਉਦਾ ਹੀ ਹੈ ਪਰ ਮੰਡੀ ਵਿੱਚ ਮੁੱਲ ਚੰਗਾ ਮਿਲ ਜਾਂਦਾ ਹੈ। ਇਹ ਬਿਜਾਈ ਜ਼ਿਆਦਾ ਤੌਰ ਤੇ ਅਖੀਰ ਸਤੰਬਰ ਤੋਂ ਅੱਧ ਅਕਤੂਬਰ ਤੱਕ ਕੀਤੀ ਜਾਂਦੀ ਹੈ। ਸਾਧਾਰਣ ਹਾਲਤਾਂ ਵਿੱਚ ਬਿਜਾਈ ਉਪਰੰਤ ਆਲੂ ਬਣਨ ਦੀ ਪ੍ਰਕਿਰਿਆ ਸ਼ੁਰੂ ਹੋਣ ਵਾਸਤੇ 5-6 ਹਫਤਿਆਂ ਦਾ ਸਮਾਂ ਚਾਹੀਦਾ ਹੈ।

ਇਸ ਤੋਂ ਇਲਾਵਾ ਦਿਨ ਦਾ ਤਾਪਮਾਨ 30 ਡਿਗਰੀ ਸੈਂਟੀਗਰੇਡ ਅਤੇ ਰਾਤ ਦਾ ਔਸਤਨ ਤਾਪਮਾਨ 20 ਡਿਗਰੀ ਸੈਂਟੀਗਰੇਡ ਤੋਂ ਘੱਟ, ਆਲੂ ਦੇ ਬਣਨ ਲਈ ਬਹੁਤ ਅਨੁਕੂਲ ਹੁੰਦਾ ਹੈ। ਇਸ ਸਾਲ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਦਿਨ ਦਾ ਔਸਤਨ ਤਾਪਮਾਨ 35 ਡਿਗਰੀ ਸੈਂਟੀਗਰੇਡ ਅਤੇ ਰਾਤ ਦਾ 17.5 ਡਿਗਰੀ ਸੈਂਟੀਗਰੇਡ ਦੇ ਲਗਭਗ ਰਿਹਾ।

ਧੁੰਦ ਅਤੇ ਧੁੰਏ ਦੇ ਬੱਦਲਾਂ ਕਾਰਨ ਅਧ ਅਕਤੂਬਰ ਤੋਂ ਅੱਧ ਨਵੰਬਰ ਦੌਰਾਨ ਲਗਭਗ 14 ਦਿਨ ਸੂਰਜ ਦੀ ਰੌਸ੍ਰਨੀ ਵੀ ਨਾ-ਮਾਤਰ ਰਹੀ। ਇਸ ਨਾਲ ਆਲੂ ਦੀ ਪ੍ਰਫੁਲਿਤ ਹੋਣ ਦੀ ਪ੍ਰਕਿਰਿਆ ਉ`ਪਰ ਮਾੜਾ ਅਸਰ ਪਿਆ ਅਤੇ ਅਗੇਤੇ ਪੁੱਟੇ ਜਾਣ ਵਾਲੇ ਆਲੂਆਂ ਦਾ ਘੱਟ ਝਾੜ ਦਰਜ ਕੀਤਾ ਜਾ ਰਿਹਾ ਹੈ। ਜੇਕਰ ਇਹ ਪੁਟਾਈ 10-15 ਦਿਨ ਲੇਟ ਕਰ ਦਿੱਤੀ ਜਾਵੇ ਤਾਂ ਝਾੜ ਵਿੱਚ ਵਾਧਾ ਹੋ ਸਕਦਾ ਹੈ।

ਪਿਛਲੇ 10 ਦਿਨਾਂ ਵਿਚ ਖੇਤਰ ਦਾ ਤਾਪਮਾਨ ਬਹੁਤ ਘੱਟ ਅਤੇ ਨਮੀ ਬਹੁਤ ਵੱਧ ਰਿਕਾਰਡ ਕੀਤੀ ਗਈ ਹੈ। ਇਹ ਹਾਲਾਤ ਪਿਛੇਤੇ ਝੁਲਸ ਰੋਗ ਵਾਸਤੇ ਬਹੁਤ ਅਨੁਕੂਲ ਹਨ। ਇਸ ਦੇ ਬਚਾਅ ਵਾਸਤੇ ਆਲੂ ਦੀ ਫ਼ਸਲ ਉਪਰ ਇੰਡੋਫਿਲ ਐਮ-45 ਜਾਂ ਮਾਰਕਜੇਬ ਜਾਂ ਕਵਚ ਦਵਾਈ 500-700 ਗਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: ABP Sanjha