ਅਨੈਸਥੀਸੀਆ ਨਾਲ ਪੌਦੇ ਵੀ ਹੋ ਜਾਂਦੇ ਹਨ ਬੇਹੋਸ਼

February 07 2018

ਅਨੈਸਥੀਸੀਆ ਨੂੰ ਲੈ ਕੇ ਪੌਦੇ ਵੀ ਜਾਨਵਰਾਂ ਤੇ ਇਨਸਾਨਾਂ ਵਰਗੀ ਹੀ ਪ੍ਰਤੀਕਿਰਿਆ ਕਰਦੇ ਹਨ। ਇਕ ਖੋਜ ਚ ਇਸ ਗੱਲ ਦਾ ਪਤਾ ਲੱਗਾ ਹੈ ਤੇ ਭਵਿੱਖ ਚ ਅਨੈਸਥੈਟਿਕਸ ਪ੍ਰਭਾਵਾਂ ਬਾਰੇ ਜਾਨਣ ਲਈ ਪੌਦਿਆਂ ਤੇ ਹੀ ਪ੍ਰਯੋਗ ਕਰਨ ਦੀਆਂ ਸੰਭਾਵਨਾਵਾਂ ਵੀ ਦੇਖੀਆਂ ਜਾਣ ਲੱਗੀਆਂ ਹਨ। 

ਈਥਰ ਗੈਸ ਸੁੰਘਣ ਤੋਂ ਬਾਅਦ ਆਪ੍ਰੇਸ਼ਨ ਦੌਰਾਨ ਰੋਗੀਆਂ ਨੂੰ ਦਰਜ ਦਾ ਅਹਿਸਾਸ ਨਾ ਹੋਣ ਦੀ ਖੋਜ ਤੋਂ ਬਾਅਦ 19ਵੀਂ ਸਦੀ ਚ ਸਭ ਤੋਂ ਪਹਿਲਾਂ ਅਨੈਸਥੀਸੀਆ ਦਾ ਇਸਤੇਮਾਲ ਸ਼ੁਰੂ ਹੋਇਆ ਸੀ। ਉਦੋਂ ਤੋਂ ਅਨੈਸਥੀਸੀਆ ਚ ਸਹਾਇਕ ਕਈ ਤਰ੍ਹਾਂ ਦੇ ਰਸਾਇਣਾਂ ਦਾ ਪਤਾ ਲਗਾਇਆ ਜਾ ਚੁੱਕਾ ਹੈ। 

ਤਾਜ਼ਾ ਖੋਜ ਨੂੰ ਜਰਮਨੀ ਦੀ ਯੂਨੀਵਰਸਿਟੀ ਆਫ ਬੋਨ ਦੇ ਮਾਹਿਰ ਫ੍ਰੈਂਟਿਸੇਕ ਬਾਲੂਸਕਾ ਦੀ ਅਗਵਾਈ ਚ ਕੀਤਾ ਗਿਆ ਹੈ। ਇਸ ਚ ਦੇਖਣ ਨੂੰ ਮਿਲਿਆ ਹੈ ਕਿ ਅਨੈਸਥੈਟਿਕਸ ਦੇ ਸੰਪਰਕ ਚ ਆਉਣ ਤੋਂ ਬਾਅਦ ਛੁਈਮੁਈ ਤੇ ਮਟਰ ਦੇ ਪੌਦਿਆ ਤੋਂ ਲੈ ਕੇ ਕੀੜਿਆਂ ਨੂੰ ਫੜਨ ਵਾਲੇ ਸੁੰਦਰੀ ਦਾ ਪਿੰਜਰਾ (ਵੀਨਸ ਫਲਾਈ ਟ੍ਰੈਪਸ) ਤੇ ਸਨਡਿਊ ਟ੍ਰੈਪਸ ਵਰਗੇ ਵੱਖ-ਵੱਖ ਪੌਦੇ ਛੂਹਣ ਤੇ ਹੋਣ ਵਾਲੀਆਂ ਹਰਕਤਾਂ ਨਹੀਂ ਕਰ ਸਕੇ। 

ਕੀੜਿਆਂ ਨੂੰ ਤੁਰੰਤ ਫੜਨ ਚ ਸਮਰੱਥ ਵੀਨਸ ਫਲਾਈ ਟ੍ਰੈਪਸ ਪੌਦੇ ਅਨੈਸਥੈਟਿਕਸ ਦੇ ਪ੍ਰਭਾਵ ਚ ਆਉਣ ਤੋਂ ਬਾਅਦ ਆਪਣੇ ਇਲੈਕਟ੍ਰੀਕਲ ਸਿਗਨਲ ਪੈਦਾ ਕਰਨ ਚ ਅਸਰਮੱਥ ਹੋ ਗਏ ਤੇ ਮੱਖੀਆਂ ਨੂੰ ਫੜਨ ਲਈ ਉਹ ਆਪਣੇ ਢੱਕਣ ਵਰਗੇ ਪੱਤਿਆਂ ਨੂੰ ਬੰਦ ਨਹੀਂ ਕਰ ਸਕੇ। 

ਵੀਨਸ ਫਲਾਈ ਟ੍ਰੈਪਸ ਚ ਅਜਿਹਾ ਹੋਣ ਦੀ ਵਜ੍ਹਾ ਡਾਈਥੀਲ ਈਥਰ ਅਨੈਸਥੀਸੀਆ ਦਿੱਤੇ ਜਾਣ ਨਾਲ ਕਿਸੇ ਵੀ ਤਰ੍ਹਾਂ ਦੀ ਹਰਕਤ ਕਰਨ ਦੀ ਸਮਰੱਥਾ ਗੁਆ ਦੇਣਾ ਦੇਖਿਆ ਗਿਆ। 

ਇਸੇ ਤਰ੍ਹਾਂ ਅਨੈਸਥੀਸੀਆ ਕਾਰਨ ਮਟਰ ਦੇ ਛੋਟੇ ਪੌਦਿਆ ਚ ਆਪਣੇ-ਆਪ ਹੋਣ ਵਾਲੀਆਂ ਗਤੀਵਿਧੀਆਂ ਵੀ ਬੰਦ ਹੋ ਗਈਆਂ। ਇਸ ਖੋਜ ਤੋਂ ਸਿੱਧ ਹੁੰਦਾ ਹੈ ਕਿ ਪੌਦਿਆ ਤੇ ਵੀ ਅਨੈਸਥੈਟਿਕਸ ਦਾ ਅਸਰ ਠੀਕ ਜਾਨਵਰਾਂ ਤੇ ਇਨਸਾਨਾਂ ਵਰਗਾ ਹੀ ਹੁੰਦਾ ਹੈ ਮਤਲਬ ਉਹ ਵੀ ਇਸ ਦੇ ਪ੍ਰਭਾਵ ਨਾਲ ਬੇਹੋਸ਼ ਹੋ ਜਾਂਦੇ ਹਨ। 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। 

Source: ABP Sanjha