P. N.B. Farmers check back from the branch in Rorkipura

March 11 2019

This content is currently available only in Punjabi language.

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਫ਼ਰੀਦਕੋਟ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਪੰਜਾਬ ਨੈਸ਼ਨਲ ਬੈਂਕ ਬਰਾਂਚ ਪਿੰਡ ਰੋੜੀਕਪੂਰਾ ਅਤੇ ਈਸਟ ਵੈਸਟ ਫਾਈਨਾਂਸ ਕੰਪਨੀ ਤੋਂ ਕਲੀਅਰੈਂਸ ਵਾਪਸ ਕਰਵਾਈਆਂ ਗਈਆ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਨੰਗਲ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕਿਸਾਨਾਂ ਨੇ ਬੈਂਕਾਂ ਚ ਚੈੱਕ ਦਿੱਤੇ ਹੋਏ ਹਨ। ਉਹ ਤੁਰੰਤ ਜਥੇਬੰਦੀ ਕੋਲ ਆਪਣੇ ਖਾਤੇ ਨੰਬਰ ਅਤੇ ਬੈਂਕ ਦੀ ਬਰਾਂਚ ਸਬੰਧੀ ਜਾਣੂ ਕਰਵਾਉਣ। ਉਨ੍ਹਾਂ ਦੱਸਿਆ ਹੈ ਕਿ ਕਿਸਾਨੀ ਮਸਲਿਆਂ ਅਤੇ ਕਿਸਾਨਾਂ ਦੇ ਚੈੱਕ ਵਾਪਸ ਕਰਵਾਉਣ ਲਈ 7 ਕਿਸਾਨ ਜਥੇਬੰਦੀਆਂ ਵੱਲੋਂ ਲੁਧਿਆਣਾ ਵਿਖੇ ਕੀਤੇ ਸੰਘਰਸ਼ ਉਪਰੰਤ ਜਥੇਬੰਦੀਆਂ ਦੀ ਹੋਈ ਜਿੱਤ ਦਾ ਨਤੀਜਾ ਹੈ। ਪਿੰਡ ਰੋੜੀਕਪੂਰਾ ਦੀ ਇਕਾਈ ਦੇ ਪ੍ਰਧਾਨ ਬਲਵਿੰਦਰ ਸਿੰਘ (ਬਿੰਦਾ), ਮੀਤ ਪ੍ਰਧਾਨ ਅਮਰਜੀਤ ਸਿੰਘ, ਇਕਾਈ ਜਨਰਲ ਸਕੱਤਰ ਲਾਭ ਸਿੰਘ ਖ਼ਾਲਸਾ ਨੇ ਦੱਸਿਆ ਹੈ ਕਿ ਉਕਤ ਜਿੱਤ ਦੀ ਕੜੀ ਦੇ ਤਹਿਤ ਪਿੰਡ ਰੋੜੀਕਪੂਰਾ ਤੋਂ ਸ਼ੁਰੂਆਤ ਕੀਤੀ ਗਈ ਹੈ ਅਤੇ ਹੋਰ ਬਰਾਂਚਾਂ ਤੱਕ ਪਹੁੰਚ ਕਰ ਕੇ ਕਿਸਾਨਾਂ ਦੇ ਚੈੱਕ ਵਾਪਸ ਕਰਵਾਏ ਜਾਣਗੇ ਦਾ ਸਿਲਸਿਲਾ ਅਰੰਭ ਕਰ ਦਿੱਤਾ ਹੈ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਬਰਾਂਚ ਪਿੰਡ ਰੋੜੀਕਪੂਰਾ ਦੇ ਮੈਨੇਜਰ ਕ੍ਰਿਸ਼ਨ ਕੁਮਾਰ ਗਰਗ ਨੇ ਦੱਸਿਆ ਹੈ ਕਿ ਕਰੀਬ 5 ਕਿਸਾਨਾਂ ਦੇ ਚੈੱਕ ਜਥੇਬੰਦੀ ਦੇ ਆਗੂਆਂ ਦੀ ਮੌਜੂਦਗੀ ਵਿਚ ਕਿਸਾਨਾਂ ਨੂੰ ਵਾਪਸ ਕੀਤੇ ਗਏ ਹਨ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Ajit