Learn how to draw your part from the deposit in five minutes

March 09 2019

This content is currently available only in Punjabi language.

ਜਮਾਂਬੰਦੀ ਵਿਚੋਂ ਹਿੱਸਾ ਕੱਢਣਾ ਕੋਈ ਬਹੁਤ ਔਖਾ ਕੰਮ ਨਹੀਂ ਅਕਸਰ ਹੀ ਕਿਸਾਨਾਂ ਨੂੰ ਅਪਣੀ ਜਮੀਨ ਦੀ ਤਕਸੀਮ, ਲਿਮਟ ਆਦਿ ਕੰਮਾਂ ਲਈ ਹਿੱਸਾ ਕੱਢਣ ਦੀ ਲੋੜ ਪੈਂਦੀ ਰਹਿੰਦੀ ਹੈ ਜਿਸ ਕਰਕੇ ਸਾਨੂੰ ਪਟਵਾਰੀ ਕੋਲ ਜਾਣਾ ਪੈਂਦਾ ਹੈ ਤੇ ਉਹ ਇਸ ਕੰਮ ਦੇ ਲਈ ਤੁਹਾਡੇ ਕੋਲੋਂ 500 ਜਾਂ 1000 ਰੁਪਏ ਝਾੜ ਲੈਂਦਾ ਹੈ। ਪਰ ਤੁਹਾਨੂੰ ਇਸ ਕੰਮ ਲਈ ਕਿਸੇ ਨੂੰ ਵੀ ਪੈਸੇ ਦੇਣ ਦੀ ਲੋੜ ਨਹੀਂ ਕਿਉਂਕਿ ਇਹ ਕੰਮ ਤੁਸੀਂ ਆਪ ਹੀ ਸਿਰਫ਼ ਇਕ ਫਾਰਮੂਲੇ ਨਾਲ ਆਸਾਨੀ ਨਾਲ ਕਰ ਸਕਦੇ ਹੋ।

3

4

ਮਾਲਕ ਦਾ ਨਾਂ ਅਤੇ ਵੇਰਵਾ  

ਕਾਸ਼ਤਕਰ ਦਾ ਨਾਂ ਵੇਰਵਾ

ਜਸਪਾਲ ਸਿੰਘ ਪੁਤੱਰ ਗੁਰਦੇਵ ਸਿੰਘ ਪੁਤੱਰ ਭੋਲਾ ਸਿੰਘ 1/3 ਹਿੱਸਾ

          ਖੁਦਕਾਸਟ 

ਜਿਸਦੇ ਨਾਲ ਤੁਸੀਂ ਪੈਸੇ ਬਚਾਉਣ ਦੇ ਨਾਲ ਨਾਲ ਹੋਰ ਕਿਸੇ ਕਿਸਮ ਦੀ ਠੱਗੀ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ। ਸਭ ਤੋਂ ਪਹਿਲਾਂ ਅਸੀ ਜਦੋਂ ਜਮਾਂਬੰਦੀ ਕਢਵਾਉਂਦੇ ਹਾਂ ਤਾਂ ਜਮਾਂਬੰਦੀ ਉਪਰ ਮਾਲਕ ਦਾ ਨਾਮ ਅਤੇ ਵੇਰਵਾ ਅਤੇ ਕਾਸ਼ਤਕਾਰ ਦਾ ਨਾਮ ਅਤੇ ਵੇਰਵਾ ਦਿੱਤਾ ਹੁੰਦਾ ਹੈ ਨਾਲ ਹੀ ਕੁੱਲ ਰਕਬਾ ਦੱਸਿਆ ਹੁੰਦਾ ਹੈ। ਮੰਨ ਲਓ ਜਮੀਨ ਹੈ 9 ਕਨਾਲਾ 15 ਮਰਲੇ ਅਤੇ ਤੁਹਾਡਾ ਹਿੱਸਾ 1/3 ਹੈ। ਹੁਣ ਇਸਦਾ ਫਾਰਮੂਲਾ ਸਾਰੀ ਜਮੀਨ ਦਾ ਰਕਬੇ ਨੂੰ *2 120 ਨਾਲ ਗੁਣਾ ਕਰਨ ਤੋਂ ਮਤਲਬ ਹੈ।

5

6

7

ਸਿੰਚਾਈ ਦਾ ਸਾਧਨ

ਮੁਰੱਬਾ ਅਤੇ ਖਸਰਾ ਨੰ

ਰਕਬਾ ਅਤੇ ਭੋਂ ਦੀ ਕਿਸਮ

.

5//9

7-7(0-37-18.05 ) ਨਹਿਰੀ

.

5//10/1/1

1-1(0-7-58.79) ਨਹਿਰੀ

.

5//10/2/1

0-18(0-4-55.27) ਨਹਿਰੀ

ਕਲੁ

ਕਿੱਤੇ 3

9-15(0-49-32.11)ਨਹਿਰੀ

9 ਕਨਾਲ

15

ਮਰਲਾ

ਕਨਾਲਾਂ ਤੋਂ ਮਰਲੇ ਬਣਾਉਣਾ ਕਿਉਂਕਿ ਇਕ ਕਨਾਲ ਵਿਚ 20 ਮਰਲੇ ਹੁੰਦੇ ਹਨ। ਜੋ ਉਤਰ ਆਉਂਦਾ ਉਸਨੂੰ ਗੁਣਾ ਕਰਨਾ ਤੇ ਵੰਡਾ ਹਿੱਸੇ ਨਾਲ ਜਿਵੇਂ ਇੱਥੇ ਅਪਣਆ ਹਿੱਸਾ 1/3 ਜੋ ਉੱਤਰ ਆਉਂਦਾ ਉਸਨੂੰ ਇਕ ਨਾਲ ਗੁਣਾ ਕਰਨਾ ਤੇ ਤਿੰਨ ਨਾਲ ਵੰਡਣਾ।

ਇਥੇ ਅਪਣੇ ਕੋਲ 9 ਕਨਾਲਾਂ 15 ਮਰਲੇ ਜਮੀਨ ਹੈ ਅਤੇ ਮਾਲਕ ਦਾ ਹਿੱਸਾ 1/3 , 9*20 = 180 ਮਰਲੇ 180+15 = 195 ਮਰਲੇ ਬਣ ਗਏ 9 ਕਨਾਲਾ 15 ਮਰਲੇ ਜਮੀਨ ਦੇ 195*1 =195/3 = 65 ਉੱਤਰ ਆਇਆ 65 ਇਹ ਮਰਲੇ ਹਨ ਭਾਵ ਹਿੱਸਾ ਆਇਆ 65 ਮਰਲੇ 3 ਕਨਾਲਾ 5 ਮਰਲੇ ਉੱਤਰ ਆਇਆ ਕਈਂ ਵਾਰ ਹਿੱਸਾ ਹੁੰਦਾ 25/55 ਜਾ ਕੋਈ ਵੀ ਇਸ ਤਰ੍ਹਾਂ ਜੋ ਸਾਨੂੰ ਔਖਾ ਲੱਗਦਾ ਪਰ ਉਹ ਵੀ ਇਸੇ ਫਾਰਮੂਲੇ ਨਾਲ ਕੱਢਿਆ ਜਾਵੇਗਾ ਜਿਵੇਂ ਜਮੀਨ ਬਣੀ ਸੀ 195 ਮਰਲੇ

195*25 = 4875

4875*55 = 88.63

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Rozana Spokesman