ਹੜ੍ਹਾਂ ਦਾ ਡੇਅਰੀ ਉਦਯੋਗ ਨੂੰ ਝਟਕਾ, 70 ਕਰੋੜ ਦਾ ਨੁਕਸਾਨ

August 04 2017

By: abp sanjha Date:4 August 2017

ਚੰਡੀਗੜ੍ਹ: ਉੱਤਰੀ ਗੁਜਰਾਤ ਆਏ ਹੜ੍ਹ ਨਾਲ ਡੇਅਰੀ ਉਦਯੋਗ ਨਾ ਭਾਰੀ ਨੁਕਸਾਨ ਹੋਇਆ ਹੈ। ਪਿਛਲੇ ਹਫਤੇ ਵਿੱਚ ਹੀ ਅਮੂਲ ਨੂੰ ਕਰੀਬ 70 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਦੇਸ਼ ਦੀ ਸਭ ਤੋਂ ਵੱਡੀ ਡੇਅਰੀ ਵਿੱਚ ਦੁੱਧ ਕਲੈਕਸ਼ਨ ਆਮ ਦਿਨਾਂ ਦੇ ਮੁਕਾਬਲੇ ਇੱਕ ਚੌਥਾਈ ਰਹਿ ਗਿਆ ਹੈ।

ਅਮੂਲ ਨਾਲ ਜੁੜੀਆਂ 18 ਸਹਿਕਾਰੀ ਡੇਅਰੀਆਂ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਹਨ। ਇੱਥੋਂ 40 ਲੱਖ ਲੀਟਰ ਦੁੱਧ ਦੀ ਵਜ੍ਹਾ ਸਿਰਫ 10 ਲੱਖ ਲੀਟਰ ਦੁੱਧ ਹੀ ਡੇਅਰੀ ਤੱਕ ਪਹੁੰਚ ਰਿਹਾ ਹੈ। ਹੜ੍ਹ ਕਾਰਨ ਸੜਕਾਂ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਕਾਰਨ ਪਿੰਡਾਂ ਤੋਂ ਦੁੱਧ ਇਕੱਠਾ ਕਰਨਾ ਮੁਸ਼ਕਲ ਹੋ ਗਿਆ ਹੈ।

ਇਸ ਨਾਲ ਦੁੱਧ ਦੇ ਉਤਪਾਦਾਂ ਵਿੱਚ ਵੀ ਭਾਰੀ ਗਿਰਾਵਟ ਆਈ ਹੈ। ਇੰਨਾ ਹੀ ਨਹੀਂ ਹੜ੍ਹ ਕਾਰਨ ਕਿਸਾਨਾਂ ਨੂੰ ਵੀ ਨੁਕਸਾਨ ਹੋ ਰਿਹਾ ਹੈ। ਜਿੱਥੇ ਉਨ੍ਹਾਂ ਨੂੰ ਦੁੱਧ ਵੇਚਣ ਵਿੱਚ ਦਿੱਕਤ ਆ ਰਹੀ ਹੈ ਉੱਥੇ ਹੀ ਦੁਧਾਰੂ ਪਸ਼ੂਆਂ ਦੀ ਵੀ ਮੌਤ ਹੋ ਰਹੀ ਹੈ। ਇਸ ਦੇ ਨਾਲ ਦੁੱਧ ਦੀ ਕਿੱਲਤ ਦਾ ਖਮਿਆਜ਼ਾ ਝੱਲਣਾ ਪੈ ਰਿਹਾ ਹੈ।

ਇਸ (ਸਟੋਰੀ) ਕਹਾਣੀ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਸਟੋਰੀ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।