ਪੀਏਯੂ ਦੇ ਪਲਾਂਟ ਬਰੀਡਿੰਗ ਵਿਭਾਗ ਦੇ ਡਾ. ਮਹਿਕ ਗੁਪਤਾ ਜਵਾਹਰ ਲਾਲ ਨਹਿਰੂ ਐਵਾਰਡ ਨਾਲ ਸਨਮਾਨਿਤ

August 05 2017

ਲੁਧਿਆਣਾ 5 ਅਗਸਤ- ਪੀਏਯੂ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਦੇ ਡਾ. ਮਹਿਕ ਗੁਪਤਾ ਨੂੰ ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ, ਨਵੀਂ ਦਿੱਲੀ ਵੱਲੋਂ ਫ਼ਸਲ ਵਿਗਿਆਨ ਸ਼੍ਰੇਣੀ ਅਧੀਨ ਸਭ ਤੋਂ ਵਧੀਆ ਪੀ ਐਚ ਡੀ ਥੀਸਿਜ਼ ਲਈ ਜਵਾਹਰ ਲਾਲ ਨਹਿਰੂ 2016 ਐਵਾਰਡ ਨਾਲ ਸਨਮਾਨਿਤ ਕੀਤਾ ਗਿਆ । ਪ੍ਰੀਸ਼ਦ ਵੱਲੋਂ ਜਵਾਹਰ ਲਾਲ ਨਹਿਰੂ ਐਵਾਰਡ ਪੋਸਟਗ੍ਰੈਜੂਏਟ ਐਗਰੀਕਲਚਰਲ ਰਿਸਰਚ ਲਈ ਜਨਵਰੀ 1969 ਵਿੱਚ ਸ਼ੁਰੂ ਕੀਤਾ ਗਿਆ ਸੀ । ਇਹ ਇਨਾਮ ਨੌਜਵਾਨ ਵਿਗਿਆਨੀਆਂ ਨੂੰ ਉਨ•ਾਂ ਦੀ ਪੀ ਐਚ ਡੀ ਥੀਸਿਜ਼ ਦੇ ਆਧਾਰ ਤੇ ਦਿੱਤਾ ਜਾਂਦਾ ਹੈ । ਇਹ ਇਨਾਮ ਭਾਰਤ ਵਿੱਚ ਪੋਸਟਗ੍ਰੈਜੂਏਟ ਵਿਦਿਆਰਥੀਆਂ ਨੂੰ ਉਨ•ਾਂ ਦੀ ਵਧੀਆ ਅਤੇ ਵਿਹਾਰਕ ਖੋਜ ਸਦਕਾ ਉਨ•ਾਂ ਨੂੰ ਹੱਲਾ-ਸ਼ੇਰੀ ਦੇਣ ਅਤੇ ਖੇਤੀ-ਖੋਜ ਦੇ ਵੱਖ-ਵੱਖ ਖੇਤਰਾਂ ਵਿੱਚ ਉਨ•ਾਂ ਦੇ ਉਤਮ ਖੋਜ ਦੇ ਕੰਮ ਨੂੰ ਮਾਨਤਾ ਦੇਣ ਲਈ ਦਿੱਤਾ ਜਾਂਦਾ ਹੈ ।

ਡਾ. ਮਹਿਕ ਗੁਪਤਾ ਨੇ ਆਪਣੀ ਪੀ ਐਚ ਡੀ ਡਾ. ਐਸ. ਐਸ. ਬੰਗਾ ਆਈ ਸੀ ਏ ਆਰ ਨੈਸ਼ਨਲ ਪ੍ਰੋਫੈਸਰ ਪੀਏਯੂ ਲੁਧਿਆਣਾ ਦੀ ਦੇਖ-ਰੇਖ ਹੇਠ ਕੀਤੀ । ਉਨ•ਾਂ ਨੇ ਆਪਣੀ ਪੀ ਐਚ ਡੀ ਦੌਰਾਨ ਪਹਿਲੀ ਵਾਰ ਸਥਿਰ ਬਰੈਸਿਕਾ ਐਲੋਹੈਕਸਾਪਲੇਆਉਡ ਦੇ ਸੰਸਲੇਸ਼ਣ ਨੂੰ ਅੰਜਾਮ ਦਿੱਤਾ । ਉਨ•ਾਂ ਦੀ ਇਸ ਖੋਜ ਸਦਕਾ ਨਵੇਂ ਲੱਛਣਾਂ ਨਾਲ ਬਨਾਉਟੀ ਸਰੋਂ ਦੀਆਂ ਪ੍ਰਜਾਤੀਆਂ ਪੈਦਾ ਕਰਨ ਅਤੇ ਸਰੋ•ਂ ਦੀ ਕਿਸਮ ਬਰੈਸਿਕਾ ਜਨਸਿਆ ਦੇ ਜਰਮ ਪਲਾਜਮ ਨੂੰ ਅਨੁਵਾਂਸ਼ਿਕ ਰੂਪ ਵਿੱਚ ਸੰਪੰਨ ਕਰਨ ਲਈ ਮਦਦ ਮਿਲ ਸਕੇਗੀ ।

ਡਾ. ਮਹਿਕ ਗੁਪਤਾ ਨੂੰ ਇਹ ਸਨਮਾਨ 16 ਜੁਲਾਈ 2017 ਨੂੰ ਆਈ ਸੀ ਏ ਆਰ ਦੇ ਸੰਸਥਾਪਨਾ ਦਿਵਸ ਤੇ ਪ੍ਰਦਾਨ ਕੀਤਾ ਗਿਆ । ਡਾ. ਗੁਪਤਾ ਇਸ ਵੇਲੇ ਪੀਏਯੂ ਦੇ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ (ਸਾਇਟੋਜੈਨੇਟਿਕਸ) ਵਜੋਂ ਕੰਮ ਕਰ ਰਹੇ ਹਨ । ਡਾ. ਬਲਦੇਵ ਸਿੰਘ ਢਿੱਲੋਂ ਵਾਈਸ ਚਾਂਸਲਰ ਪੀਏਯੂ, ਡਾ. ਨੀਲਮ ਗਰੇਵਾਲ ਪੋਸਟਗ੍ਰੈਜੂਏਟ ਸਟੱਡੀਜ਼, ਅਤੇ ਡਾ. ਕੇ. ਐਸ. ਥਿੰਦ ਮੁਖੀ ਪਲਾਂਟ ਬਰੀਡਿੰਗ ਅਤੇ ਜੈਨੇਟਿਕਸ ਵਿਭਾਗ ਨੇ ਡਾ. ਮਹਿਕ ਗੁਪਤਾ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ।