ਸਿਰਫ 15 ਹਜ਼ਾਰ ਖਰਚ ਕੇ ਕਿਸਾਨ ਕਮਾਉਂਦਾ ਤਿੰਨ ਲੱਖ ਤੋਂ ਵੱਧ

June 11 2018

 ਚੰਡੀਗੜ੍ਹ: ਉਜੈਨ ਦੇ ਇੱਕ ਕਿਸਾਨ ਨੇ ਤੁਲਸੀ ਦੀ ਖੇਤੀ ਤੋਂ ਲੱਖਾਂ ਰੁਪਏ ਕਮਾਈ ਕੀਤੀ ਹੈ। ਦਰਅਸਲ ਕਿਸਾਨ ਅਨੋਖੀ ਲਾਲ ਪਾਟੀਦਾਰ ਨੇ 10 ਵਿਘੇ ਜ਼ਮੀਨ ‘ਚ 10 ਕਿਲੋ ਤੁਲਸੀ ਦਾ ਬੀਜ ਲਾਇਆ ਸੀ। ਇੱਕ ਵਿਘੇ ‘ਤੇ ਲਾਗਤ ਦਾ ਖਰਚ 1500 ਰੁਪਏ ਆਇਆ ਜਦਕਿ ਕੁੱਲ 10 ਵਿਘਿਆਂ ‘ਤੇ 15 ਹਜ਼ਾਰ ਰੁਪਏ ਦਾ ਖਰਚ ਆਇਆ। ਲਾਗਤ ਤੋਂ ਬਾਅਦ ਮੁਨਾਫਾ ਦੋ ਲੱਖ 85 ਹਜ਼ਾਰ ਰੁਪਏ ਹੋਇਆ। ਕਿਸਾਨ ਨੇ ਦੱਸਿਆ ਕਿ ਤੁਲਸੀ ਦੀ ਇਹ ਫਸਲ ਤਿੰਨ ਮਹੀਨਿਆਂ ‘ਚ ਤਿਆਰ ਹੋ ਗਈ ਸੀ।

ਕਈ ਗੁਣਾਂ ਨਾਲ ਭਰਪੂਰ ਤੁਲਸੀ ਦੀ ਕਈ ਕਾਸਮੈਟਿਕ ਪ੍ਰੋਡਕਟਸ ਦੇ ਨਾਲ ਹੀ ਦਵਾਈ ਬਣਾਉਣ ਵਾਲੀਆਂ ਕੰਪਨੀਆਂ ‘ਚ ਵੀ ਖਾਸ ਮੰਗ ਹੁੰਦੀ ਹੈ। ਅਜਿਹੇ ‘ਚ ਤੁਸੀਂ ਵੀ ਤੁਲਸੀ ਦੀ ਖੇਤੀ ਤੋਂ ਲੱਖਾਂ ਰੁਪਏ ਕਮਾਈ ਕਰ ਸਕਦੇ ਹੋ।

ਕਦੋਂ ਕਰੀਏ ਖੇਤੀ:

ਜੁਲਾਈ ਮਹੀਨਾ ਤੁਲਸੀ ਦੀ ਫਸਲ ਬੀਜਣ ਲਈ ਸਹੀ ਹੁੰਦਾ ਹੈ। ਤੁਲਸੀ ਦੇ ਪੌਦੇ 45×45 ਸੈਂਟੀਮੀਟਰ ਦੀ ਵਿੱਥ ‘ਤੇ ਲਾਓ। ਜਦਕਿ RRLOC 12 ਤੇ RRLOC 14 ਕਿਸਮ ਦੇ ਪੌਦੇ 50X50 ਸੈਟੀਮੀਟਰ ਦੀ ਵਿੱਥ ‘ਤੇ ਲਾਉਣੇ ਚਾਹੀਦੇ ਹਨ। ਬੀਜਾਈ ਤੋਂ ਤੁਰੰਤ ਬਾਅਦ ਹਲਕਾ ਜਿਹਾ ਪਾਣੀ ਦਿਓ। ਹਫਤੇ ‘ਚ ਘੱਟੋ-ਘੱਟ ਇੱਕ ਵਾਰ ਜ਼ਰੂਰਤ ਮੁਤਾਬਕ ਪਾਣੀ ਜ਼ਰੂਰ ਦਿਓ। ਮਾਹਿਰਾਂ ਮੁਤਾਬਕ ਫਸਲ ਦੀ ਕਟਾਈ ਤੋਂ 10 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰਨਾ ਚਾਹੀਦਾ ਹੈ।

ਤੁਲਸੀ ਦੀ ਫਸਲ ਲਈ ਰੂੜੀ ਜਾਂ ਕੰਪੋਸਟ ਨੂੰ ਖੇਤ ਵਾਹੁਣ ਲੱਗਿਆਂ ਇਕਸਾਰ ਜ਼ਮੀਨ ‘ਚ ਪਾਓ। ਇਸ ਤੋਂ ਬਾਅਦ ਆਖਰੀ ਵਾਰ ਖੇਤ ਵਾਹੁਣ ਲੱਗਿਆਂ 100 ਕਿਲੋਗ੍ਰਾਮ ਯੂਰੀਆ, 500 ਕਿਲੋਗ੍ਰਾਮ ਸੁਪਰ ਫਾਸਫੇਟ ਤੇ 125 ਕਿਲੋ ਮਿਊਰੇਟ ਆਫ ਪੋਟਾਸ਼ ਨੂੰ ਇੱਕ ਹੈਕਟੇਅਰ ਦੇ ਹਿਸਾਬ ਨਾਲ ਜ਼ਮੀਨ ‘ਚ ਪਾਓ।

ਜਦੋਂ ਪੌਦਿਆਂ ਦੀਆਂ ਪੱਤੀਆਂ ਹਰੇ ਰੰਗ ਦੀਆਂ ਹੋਣ ਲੱਗਣ ਤਾਂ ਫਸਲ ਦੀ ਕਟਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਜੇਕਰ ਸਹੀ ਸਮੇਂ ‘ਤੇ ਕਟਾਈ ਨਾ ਕੀਤੀ ਜਾਵੇ ਤਾਂ ਤੇਲ ਦੀ ਮਾਤਰਾ ‘ਤੇ ਇਸ ਦਾ ਅਸਰ ਪੈਂਦਾ ਹੈ।

ਤੁਲਸੀ ਦੀ ਫਸਲ ਨੂੰ ਵੇਚਣ ਲਈ ਤੁਸੀਂ ਮੰਡੀ ਏਜੰਟਾਂ ਨਾਲ ਸੰਪਰਕ ਬਣਾ ਸਕਦੇ ਹੋ। ਇਸ ਤੋਂ ਇਲਾਵਾ ਮੰਡੀ ‘ਚ ਜਾ ਕੇ ਸਿੱਧਾ ਖਰੀਦਦਾਰ ਨਾਲ ਵੀ ਸੰਪਰਕ ਕਰ ਸਕਦੇ ਹੋ ਜਾਂ ਕਾਂਟ੍ਰੈਕਟ ਫਾਰਮਿੰਗ ਕਰਵਾਉਣ ਵਾਲੀਆਂ ਦਵਾਈ ਕੰਪਨੀਆਂ ਜਾਂ ਏਜੰਸੀਆਂ ਜ਼ਰੀਏ ਵੀ ਖੇਤੀ ਕਰ ਸਕਦੇ ਹੋ ਤੇ ਇਨ੍ਹਾਂ ਨੂੰ ਹੀ ਫਸਲ ਵੇਚ ਸਕਦੇ ਹੋ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

Source: ABP Sanjha