ਪੰਜਾਬ 'ਚ ਘੱਟ ਹੋਇਆ ਪ੍ਰਦੂਸ਼ਣ ਪਰ ਪਰਾਲੀ ਸਾੜਨ ਦੇ ਵੱਧ ਦਰਜ ਹੋਏ ਮਾਮਲੇ

November 14 2018

ਪਟਿਆਲਾ—ਦੀਵਾਲੀ ਦੇ ਦੂਜੇ ਦਿਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਸੀ.ਸੀ.ਬੀ.) ਦੇ ਵਲੋਂ ਸੂਬੇ ਚ ਪ੍ਰਦੂਸ਼ਣ 29 ਫੀਸਦੀ ਘੱਟ ਹੋਣ ਦਾ ਦਾਅਵਾ ਐੱਨ.ਜੀ.ਟੀ. ਦੀ ਰਿਪੋਰਟ ਆਉਣ ਦੇ ਬਾਅਦ ਸਵਾਲਾਂ ਦੇ ਘੇਰੇ ਚ ਆ ਗਿਆ ਹੈ। ਬੋਰਡ ਦੇ ਦਾਅਵੇ ਦੇ ਬਾਅਦ ਐੱਨ.ਜੀ.ਟੀ. ਨੇ ਪਿਛਲੇ ਸਾਲ ਦੀ ਤੁਲਨਾ ਚ ਇਸ ਸਾਲ ਪਰਾਲੀ ਸਾੜਨ ਦੇ ਮਾਮਲੇ ਜ਼ਿਆਦਾ ਰਿਪੋਰਟ ਹੋਣ ਤੇ ਚੀਫ ਸੈਕੇਟਰੀ ਨੂੰ 15 ਨਵੰਬਰ ਨੂੰ ਤਲਬ ਕੀਤਾ ਹੈ। 2017 ਚ ਸੂਬੇ ਚ ਜਿੱਥੇ 42025 ਪਰਾਲੀ ਸਾੜਨ ਦੇ ਮਾਮਲੇ ਰਿਪੋਰਟ ਹੋਏ ਸਨ, ਉੱਥੇ 2018 (ਨਵੰਬਰ ਤੱਕ) 42126 ਮਾਮਲੇ ਇਧਰ ਪੀ.ਪੀ.ਸੀ.ਬੀ. ਦੇ ਮੌਸਮ ਵਿਗਿਆਨੀ ਡਾ. ਚਰਨਜੀਤ ਸਿੰਘ ਦੇ ਮੁਤਾਬਕ ਪਿਛਲੇ ਸਾਲ 18 ਲੱਖ ਹੈਕਟੇਅਰ ਏਰੀਏ ਚ ਅੱਗ ਲੱਗੀ ਸੀ, ਇਸ ਸਾਲ 14 ਲੱਖ ਹੈਕਟੇਅਰ ਚ। ਜੋ ਬਹੁਤ ਛੋਟੀ ਕਿਸਮ ਦੀ ਹੈ। ਬਲਕਿ ਛੋਟੇ ਕਿਸਾਨਾਂ ਵਲੋਂ ਅੱਗ ਲਗਾਈ ਗਈ। ਇਸ ਕਾਰਨ ਆਸਮਾਨ ਚ ਏਅਰ ਕੁਆਲਟੀ ਇਨਡੈਕਸ ਘਟਣ ਨਾਲ 29 ਫੀਸਦੀ ਪ੍ਰਦੂਸ਼ਣ ਦਾ ਪੱਧਰ ਘੱਟ ਰਿਕਾਰਡ ਕੀਤਾ ਗਿਆ ਹੈ।

Source: Jagbani