ਖੇਤਾਂ ਵਿੱਚ ਗੁੱਲੀ-ਡੰਡਾ ਪਾ ਰਿਹੈ ਬਾਜ਼ੀਆਂ

January 11 2019

ਹਾੜੀ ਦੀ ਮੁਖ ਫ਼ਸਲ ਕਣਕ ਵਿਚਲਾ ਨਦੀਨ ਗੁੱਲੀ-ਡੰਡਾ ਪੰਜਾਬ ਦੇ ਕਿਸਾਨਾਂ ਲਈ ਚੁਣੌਤੀ ਬਣ ਗਿਆ ਹੈ। ਇਸ ਨੂੰ ਕਣਕ ਵਿਚੋਂ ਖ਼ਤਮ ਕਰਨ ਲਈ ਭਾਵੇਂ ਵੱਖ ਵੱਖ ਕੰਪਨੀਆਂ ਨੇ ਚੰਗੇ ਨਦੀਨ ਨਾਸ਼ਕ ਦੇ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਪਰ ਹੁਣ ਦੋ ਸਾਲਾਂ ਤੋਂ ਗੁੱਲੀ-ਡੰਡੇ ਦੀ ਸਹਿਣ ਸ਼ਕਤੀ ਵਧਣ ਕਰਕੇ ਨਦੀਨ ਨਾਸ਼ਕ ਕਾਰਗਰ ਸਾਬਤ ਨਹੀਂ ਹੋ ਰਹੇ ਤੇ ਪੰਜਾਬ ਦੇ ਕਿਸਾਨ ਦੋ ਦੋ ਨਦੀਨ ਨਾਸ਼ਕ ਮਿਲਾ ਕਿ ਛਿੜਕਾਅ ਕਰਨ ਲੱਗੇ ਹਨ। ਆਮ ਤੌਰ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਣਕ ਦੀ ਫ਼ਸਲ ਵਿਚੋਂ ਗੁੱਲੀ ਡੰਡੇ ਦੇ ਖ਼ਾਤਮੇ ਲਈ ਟੋਪਿਕ ਜਾਂ ਲੀਡਰ ਦਵਾਈ ਦਾ ਛਿੜਕਾਅ ਕਰਨ ਦੀ ਸਿਫਾਰਸ਼ ਕਰਦੀ ਹੈ ਪਰ ਪੰਜਾਬ ਦੇ ਜ਼ਿਆਦਾਤਰ ਕਿਸਾਨ ਇਨ੍ਹਾਂ ਦਾ ਛਿੜਕਾਅ ਵੀ ਮਿਲਾ ਕੇ ਕਰਨ ਲੱਗੇ ਹਨ, ਫਿਰ ਵੀ ਨਤੀਜੇ ਉਤਸ਼ਾਹ ਵਧਾਊ ਨਜ਼ਰ ਨਹੀਂ ਆ ਰਹੇ। ਦੋ ਨਦੀਨ ਨਾਸ਼ਕ ਮਿਲਾ ਕੇ ਛਿੜਕਣ ਨਾਲ ਜਿਥੇ ਕਿਸਾਨਾਂ ਦਾ ਆਰਥਿਕ ਨੁਕਸਾਨ ਜ਼ਿਆਦਾ ਹੋ ਰਿਹਾ ਹੈ, ਉੱਥੇ ਜ਼ਮੀਨ ਦੀ ਸਿਹਤ ਨੂੰ ਵਿਗਾੜ ਰਹੀ ਹੈ। ਦੂਜੇ ਪਾਸੇ ਇਹਨੀਂ ਦਿਨੀਂ ਗੁੱਲੀ ਡੰਡੇ ਨੂੰ ਥੋੜ੍ਹਾ ਬਹੁਤਾ ਕੰਟਰੋਲ ਕਰਨ ਵਾਲੀ ਦਵਾਈ ਐਟਲਾਂਟਿਸ ਦੀ ਮੰਗ ਇਸ ਕਦਰ ਵਧ ਗਈ ਹੈ ਕਿ ਡੀਲਰਾਂ ਵੱਲੋਂ ਪਿਛਲੇ ਸਾਲ ਨਾਲੋਂ 200 ਰੁਪਏ ਪ੍ਰਤੀ ਏਕੜ ਮਹਿੰਗੀ ਵੇਚ ਕਿ ਕਿਸਾਨਾਂ ਨੂੰ ਵੱਢਿਆ ਜਾ ਰਿਹਾ ਹੈ। ਖੇਤੀਬਾੜੀ ਬਰਨਾਲਾ ਦੇ ਬਲਾਕ ਵਿਕਾਸ ਅਫ਼ਸਰ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਖੇਤੀਬਾੜੀਵਿਭਾਗ ਕਦੇ ਵੀ ਕਿਸਾਨਾਂ ਨੂੰ ਇਸ ਨਦੀਨ ਨਾਸ਼ਕ ਦੀ ਸਲਾਹ ਨਹੀਂ ਦਿੰਦਾ। ਉਨ੍ਹਾਂ ਮੰਨਿਆ ਕਿ ਗੁੱਲੀ ਡੰਡੇ ਦੀ ਸਹਿਣ ਸਕਤੀ ਵਧਣ ਕਰਕੇ ਪੁਰਾਣੇ ਨਦੀਨਨਾਸ਼ਕ ਪਹਿਲਾਂ ਜਿੰਨੇ ਕਾਰਗਰ ਸਾਬਤ ਨਹੀਂ ਹੋ ਰਹੇ ਪਰ ਫਿਰ ਵੀ ਕੁਝ ਕੰਪਨੀਆਂ ਦੇ ਨਦੀਨ ਨਾਸ਼ਕ ਠੀਕ ਕੰਮ ਕਰ ਰਹੇ ਹਨ।

ਝੁਨੀਰ (ਪੱਤਰ ਪ੍ਰੇਰਕ): ਇਸ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਕਣਕ ਦੀ ਫ਼ਸਲ ਵਿੱਚ ਗੁੱਲੀ-ਡੰਡਾ ਤੇਜ਼ੀ ਨਾਲ ਵਧ ਰਿਹਾ ਹੈ ਪਰ ਅਜੇ ਤੱਕ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਗੁੱਲੀ ਡੰਡੇ ਦੀ ਦਵਾਈ ਸਬਸਿਡੀ ’ਤੇ ਦੇਣ ਲਈ ਨਹੀਂ ਆਇਆ। ਕਿਸਾਨ ਆਗੂ ਹਰਦੇਵ ਸਿੰਘ ਕੋਟਧਰਮੂ ਅਤੇ ਕਿਸਾਨ ਵਫ਼ਦ ਨੇ ਰਾਜ ਸਰਕਾਰ ਤੋਂ ਗੁੱਲੀ ਡੰਡੇ ਦੀ ਦਵਾਈ 50 ਫ਼ੀਸਦੀ ਸਬਸਿਡੀ ’ਤੇ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਦੱਸਿਆ ਕਿ ਖੇਤੀ ਮਾਹਿਰਾਂ ਦੀ ਰਾਏ ਅਨੁਸਾਰ ਗੁੱਲੀ-ਡੰਡਾ ਮਾਰਨ ਵਾਲੀ ਦਵਾਈ ਤੁਰੰਤ ਵਰਤਣ ਦੀ ਲੋੜ ਹੁੰਦੀ ਹੈ, ਕਿਉਂਕਿ ਜਦੋਂ ਗੁੱਲੀ ਡੰਡੇ ਦਾ ਪੌਦਾ 40 ਦਿਨ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਮਾਰਨ ਲਈ ਦਵਾਈ ਦੁੱਗਣੀ ਨਾਲੋਂ ਵੀ ਵੱਧ ਛਿੜਕਣੀ ਪੈਂਦੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਕਣਕ ਵਿਚ ਗੁੱਲੀ ਡੰਡੇ ਦਾ ਪ੍ਰਕੋਪ ਵਧਣ ਕਾਰਨ ਕਣਕ ਦੇ ਝਾੜ ’ਤੇ ਕਾਫੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਗੁੱਲੀ-ਡੰਡੇ ਦੀ ਦਵਾਈ ਸਬਸਿਡੀ ’ਤੇ ਦੇਣ ਲਈ ਤੁਰੰਤ ਭੇਜੀ ਜਾਵੇ।ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।ਹਾੜੀ ਦੀ ਮੁਖ ਫ਼ਸਲ ਕਣਕ ਵਿਚਲਾ ਨਦੀਨ ਗੁੱਲੀ-ਡੰਡਾ ਪੰਜਾਬ ਦੇ ਕਿਸਾਨਾਂ ਲਈ ਚੁਣੌਤੀ ਬਣ ਗਿਆ ਹੈ। ਇਸ ਨੂੰ ਕਣਕ ਵਿਚੋਂ ਖ਼ਤਮ ਕਰਨ ਲਈ ਭਾਵੇਂ ਵੱਖ ਵੱਖ ਕੰਪਨੀਆਂ ਨੇ ਚੰਗੇ ਨਦੀਨ ਨਾਸ਼ਕ ਦੇ ਕੇ ਕਿਸਾਨਾਂ ਨੂੰ ਰਾਹਤ ਦਿੱਤੀ ਪਰ ਹੁਣ ਦੋ ਸਾਲਾਂ ਤੋਂ ਗੁੱਲੀ-ਡੰਡੇ ਦੀ ਸਹਿਣ ਸ਼ਕਤੀ ਵਧਣ ਕਰਕੇ ਨਦੀਨ ਨਾਸ਼ਕ ਕਾਰਗਰ ਸਾਬਤ ਨਹੀਂ ਹੋ ਰਹੇ ਤੇ ਪੰਜਾਬ ਦੇ ਕਿਸਾਨ ਦੋ ਦੋ ਨਦੀਨ ਨਾਸ਼ਕ ਮਿਲਾ ਕਿ ਛਿੜਕਾਅ ਕਰਨ ਲੱਗੇ ਹਨ। ਆਮ ਤੌਰ ’ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਕਣਕ ਦੀ ਫ਼ਸਲ ਵਿਚੋਂ ਗੁੱਲੀ ਡੰਡੇ ਦੇ ਖ਼ਾਤਮੇ ਲਈ ਟੋਪਿਕ ਜਾਂ ਲੀਡਰ ਦਵਾਈ ਦਾ ਛਿੜਕਾਅ ਕਰਨ ਦੀ ਸਿਫਾਰਸ਼ ਕਰਦੀ ਹੈ ਪਰ ਪੰਜਾਬ ਦੇ ਜ਼ਿਆਦਾਤਰ ਕਿਸਾਨ ਇਨ੍ਹਾਂ ਦਾ ਛਿੜਕਾਅ ਵੀ ਮਿਲਾ ਕੇ ਕਰਨ ਲੱਗੇ ਹਨ, ਫਿਰ ਵੀ ਨਤੀਜੇ ਉਤਸ਼ਾਹ ਵਧਾਊ ਨਜ਼ਰ ਨਹੀਂ ਆ ਰਹੇ। ਦੋ ਨਦੀਨ ਨਾਸ਼ਕ ਮਿਲਾ ਕੇ ਛਿੜਕਣ ਨਾਲ ਜਿਥੇ ਕਿਸਾਨਾਂ ਦਾ ਆਰਥਿਕ ਨੁਕਸਾਨ ਜ਼ਿਆਦਾ ਹੋ ਰਿਹਾ ਹੈ, ਉੱਥੇ ਜ਼ਮੀਨ ਦੀ ਸਿਹਤ ਨੂੰ ਵਿਗਾੜ ਰਹੀ ਹੈ। ਦੂਜੇ ਪਾਸੇ ਇਹਨੀਂ ਦਿਨੀਂ ਗੁੱਲੀ ਡੰਡੇ ਨੂੰ ਥੋੜ੍ਹਾ ਬਹੁਤਾ ਕੰਟਰੋਲ ਕਰਨ ਵਾਲੀ ਦਵਾਈ ਐਟਲਾਂਟਿਸ ਦੀ ਮੰਗ ਇਸ ਕਦਰ ਵਧ ਗਈ ਹੈ ਕਿ ਡੀਲਰਾਂ ਵੱਲੋਂ ਪਿਛਲੇ ਸਾਲ ਨਾਲੋਂ 200 ਰੁਪਏ ਪ੍ਰਤੀ ਏਕੜ ਮਹਿੰਗੀ ਵੇਚ ਕਿ ਕਿਸਾਨਾਂ ਨੂੰ ਵੱਢਿਆ ਜਾ ਰਿਹਾ ਹੈ। ਖੇਤੀਬਾੜੀ ਬਰਨਾਲਾ ਦੇ ਬਲਾਕ ਵਿਕਾਸ ਅਫ਼ਸਰ ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਖੇਤੀਬਾੜੀਵਿਭਾਗ ਕਦੇ ਵੀ ਕਿਸਾਨਾਂ ਨੂੰ ਇਸ ਨਦੀਨ ਨਾਸ਼ਕ ਦੀ ਸਲਾਹ ਨਹੀਂ ਦਿੰਦਾ। ਉਨ੍ਹਾਂ ਮੰਨਿਆ ਕਿ ਗੁੱਲੀ ਡੰਡੇ ਦੀ ਸਹਿਣ ਸਕਤੀ ਵਧਣ ਕਰਕੇ ਪੁਰਾਣੇ ਨਦੀਨਨਾਸ਼ਕ ਪਹਿਲਾਂ ਜਿੰਨੇ ਕਾਰਗਰ ਸਾਬਤ ਨਹੀਂ ਹੋ ਰਹੇ ਪਰ ਫਿਰ ਵੀ ਕੁਝ ਕੰਪਨੀਆਂ ਦੇ ਨਦੀਨ ਨਾਸ਼ਕ ਠੀਕ ਕੰਮ ਕਰ ਰਹੇ ਹਨ।

ਝੁਨੀਰ (ਪੱਤਰ ਪ੍ਰੇਰਕ): ਇਸ ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਕਣਕ ਦੀ ਫ਼ਸਲ ਵਿੱਚ ਗੁੱਲੀ-ਡੰਡਾ ਤੇਜ਼ੀ ਨਾਲ ਵਧ ਰਿਹਾ ਹੈ ਪਰ ਅਜੇ ਤੱਕ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਗੁੱਲੀ ਡੰਡੇ ਦੀ ਦਵਾਈ ਸਬਸਿਡੀ ’ਤੇ ਦੇਣ ਲਈ ਨਹੀਂ ਆਇਆ। ਕਿਸਾਨ ਆਗੂ ਹਰਦੇਵ ਸਿੰਘ ਕੋਟਧਰਮੂ ਅਤੇ ਕਿਸਾਨ ਵਫ਼ਦ ਨੇ ਰਾਜ ਸਰਕਾਰ ਤੋਂ ਗੁੱਲੀ ਡੰਡੇ ਦੀ ਦਵਾਈ 50 ਫ਼ੀਸਦੀ ਸਬਸਿਡੀ ’ਤੇ ਦੇਣ ਦੀ ਮੰਗ ਕੀਤੀ ਹੈ। ਕਿਸਾਨਾਂ ਨੇ ਦੱਸਿਆ ਕਿ ਖੇਤੀ ਮਾਹਿਰਾਂ ਦੀ ਰਾਏ ਅਨੁਸਾਰ ਗੁੱਲੀ-ਡੰਡਾ ਮਾਰਨ ਵਾਲੀ ਦਵਾਈ ਤੁਰੰਤ ਵਰਤਣ ਦੀ ਲੋੜ ਹੁੰਦੀ ਹੈ, ਕਿਉਂਕਿ ਜਦੋਂ ਗੁੱਲੀ ਡੰਡੇ ਦਾ ਪੌਦਾ 40 ਦਿਨ ਦਾ ਹੋ ਜਾਂਦਾ ਹੈ ਤਾਂ ਉਸ ਨੂੰ ਮਾਰਨ ਲਈ ਦਵਾਈ ਦੁੱਗਣੀ ਨਾਲੋਂ ਵੀ ਵੱਧ ਛਿੜਕਣੀ ਪੈਂਦੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਕਣਕ ਵਿਚ ਗੁੱਲੀ ਡੰਡੇ ਦਾ ਪ੍ਰਕੋਪ ਵਧਣ ਕਾਰਨ ਕਣਕ ਦੇ ਝਾੜ ’ਤੇ ਕਾਫੀ ਮਾੜਾ ਅਸਰ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸਹਿਕਾਰੀ ਸਭਾਵਾਂ ਰਾਹੀਂ ਕਿਸਾਨਾਂ ਨੂੰ ਗੁੱਲੀ-ਡੰਡੇ ਦੀ ਦਵਾਈ ਸਬਸਿਡੀ ’ਤੇ ਦੇਣ ਲਈ ਤੁਰੰਤ ਭੇਜੀ ਜਾਵੇ।

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ - Punjabi Tribune