ਕਿਸਾਨੀ ਤਬਕਿਆਂ ਲਈ ਰਾਖਵੇਂਕਰਨ ’ਤੇ ਜ਼ੋਰ

January 21 2019

ਕੇਂਦਰ ਸਰਕਾਰ ਵੱਲੋਂ ਸਵਰਨ ਜਾਤੀਆਂ ਲਈ ਕੀਤੇ 10 ਫ਼ੀਸਦੀ ਰਾਖਵੇਂਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦਾ ਕਹਿਣਾ ਹੈ ਕਿ ਇਸ ਰਾਖਵੇਂਕਰਨ ਦਾ ਪਿੰਡਾਂ ਵਿਚ ਰਹਿੰਦੇ ਅਤੇ ਖੇਤੀ ਵਿਚ ਲੱਗੇ ਕਿਸਾਨਾਂ ਨੂੰ ਕੋਈ ਫਾਇਦਾ ਨਹੀਂ ਹੋਵੇਗਾ, ਸਗੋਂ ਇਸ ਦਾ ਫਾਇਦਾ ਸ਼ਹਿਰਾਂ ਵਿਚ ਰਹਿੰਦੇ ਸਵਰਨ ਜਾਤੀਆਂ ਦੇ ਬੱਚਿਆਂ ਨੂੰ ਹੀ ਮਿਲੇਗਾ। ਜਾਰੀ ਪ੍ਰੈੱਸ ਬਿਆਨ ਰਾਹੀਂ ਯੂਨੀਅਨ ਦੇ ਸੂਬਾ ਆਗੂਆਂ ਡਾ. ਦਰਸ਼ਨਪਾਲ, ਅਵਤਾਰ ਸਿੰਘ ਮਹਿਮਾਂ, ਰੇਸ਼ਮ ਸਿੰਘ ਮਿੱਡਾ, ਜਸਕਰਨ ਸਿੰਘ ਪਿੰਡੀ, ਗੁਰਦੀਪ ਸਿੰਘ ਵੈਰੋਕੇ, ਬਲਵੰਤ ਸਿੰਘ ਮਹਿਰਾਜ ਤੇ ਗੁਰਮੀਤ ਸਿੰਘ ਮਹਿਮਾਂ ਨੇ ਮੰਗ ਕੀਤੀ ਕਿ ਜੇਕਰ ਸੰਵਿਧਾਨਿਕ ਸੋਧ ਕਰ ਕੇ ਰਾਖਵਾਂਕਰਨ ਵਧਾਉਣਾ ਹੀ ਹੈ ਤਾਂ ਜ਼ਰੂਰੀ ਹੈ ਕਿ ਆਰਥਿਕ, ਸਮਾਜਿਕ ਅਤੇ ਵਿਦਿਅਕ ਪੱਖੋਂ ਪੱਛੜੇ ਅਤੇ ਪਿੰਡਾਂ ਵਿਚ ਰਹਿੰਦੇ ਕਿਸਾਨੀ ਤਬਕਿਆਂ ਨੂੰ ਰਾਖਵੇਂਕਰਨ ਦੀ ਸਹਲੂਤ ਦਿੱਤੀ ਜਾਵੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Tribune