ਕਿਸਾਨਾਂ ਨੂੰ ਹੁਣ 22 ਦੀ ਬਜਾਏ 23 ਨੂੰ ਮਿਲਣਗੇ ਕਰਜ਼ਾ ਮਾਫ਼ੀ ਸਰਟੀਫਿਕੇਟ

January 21 2019

ਪਿੰਡ ਮਹਿਰਾਜ ਵਿਚ ਹੋਣ ਵਾਲਾ ਕਿਸਾਨ ਕਰਜ਼ਾ ਮਾਫ਼ੀ ਸਮਾਗਮ ਹੁਣ 22 ਦੀ ਥਾਂ 23 ਜਨਵਰੀ ਨੂੰ ਹੋਵੇਗਾ। ਇਸ ਸਬੰਧੀ ਡੀਸੀ ਪਰਨੀਤ ਨੇ ਇਤਲਾਹ ਕੀਤੀ ਹੈ ਕਿ ਤਕਨੀਕੀ ਕਾਰਨਾਂ ਕਰ ਕੇ ਸਮਾਗਮ ਇਕ ਦਿਨ ਦੇਰ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਸਮਾਗਮ ਵਾਲੀ ਥਾਂ ਦਾ ਵੱਖ ਵੱਖ ਵਿਭਾਗੀ ਮੁਖੀਆਂ ਦੇ ਨਾਲ ਜਾਇਜ਼ਾ ਲੈ ਕੇ ਹਿਦਾਇਤਾਂ ਜਾਰੀ ਕੀਤੀਆਂ।

ਸਮਾਗਮ ਵਾਲੀ ਥਾਂ ਤੇ 20 ਤੋਂ 25 ਹਜ਼ਾਰ ਵਿਅਕਤੀਆਂ ਨੇ ਸ਼ਿਰਕਤ ਕਰਨੀ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਜਦਕਿ ਟ੍ਰੈਫਿਕ ਨੂੰ ਸਹੀ ਢੰਗ ਨਾਲ ਚਲਾਉਣ ਲਈ ਵੱਖਰੇ ਤੌਰ ਤੇ ਫੋਰਸ ਲਾਈ ਜਾਵੇਗੀ ਤੇ ਮਹਿਰਾਜ ਪਿੰਡ ਦੀਆਂ ਲਿੰਕ ਸੜਕਾਂ ਤੋਂ ਇਲਾਵਾ ਮੇਨ ਰੋਡ ਤੇ ਪੁਲਿਸ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਿਠੰਡਾ ਦੇ 2.5 ਤੋਂ 5 ਏਕੜ ਤਕ ਜ਼ਮੀਨ ਦੇ 11328 ਕਿਸਾਨਾਂ ਦਾ 71.34 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ। ਇਨ੍ਹਾਂ ਵਿਚ 10250 ਛੋਟੇ ਕਿਸਾਨ ਸਹਿਕਾਰੀ ਬੈਂਕਾਂ ਨਾਲ ਸਬੰਧਤ ਹਨ, ਜਿਨ੍ਹਾਂ ਦਾ 57.98 ਕਰੋੜ ਰੁਪਏ ਕਰਜ਼ਾ ਰਾਹਤ ਦਿੱਤੀ ਜਾਵੇਗੀ। ਇਵੇਂ ਹੀ ਵਪਾਰਕ ਬੈਂਕਾਂ ਨਾਲ ਸਬੰਧਤ 1078 ਛੋਟੇ ਕਿਸਾਨਾਂ ਨੰੂ 13.36 ਕਰੋੜ ਰੁਪਏ ਦੇ ਕਰਜ਼ਾ ਰਾਹਤ ਸਰਟੀਫਿਕੇਟ ਦਿੱਤੇ ਜਾਣਗੇ। ਇਸ ਮੌਕੇ ਵਿਭਾਗੀ ਅਫਸਰ ਤੇ ਮੁਲਾਜ਼ਮ ਹਾਜ਼ਰ ਹੋਣਗੇ।

 

ਇਸ ਖ਼ਬਰ ਨੂੰ ਆਪਣੀ ਖੇਤੀ ਦੇ ਸਟਾਫ ਦੁਆਰਾ ਸੰਪਾਦਿਤ(ਸੋਧਿਆ) ਨਹੀਂ ਕੀਤਾ ਗਿਆ ਹੈ ਅਤੇ ਇਹ ਖ਼ਬਰ ਵੱਖ ਵੱਖ ਫੀਡ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।

ਸ੍ਰੋਤ: Punjabi Jagran